ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਸੁਪਰਹਿੱਟ ਫਰੈਂਚਾਇਜ਼ੀ ਫਿਲਮ ‘ਹੇਰਾ-ਫੇਰੀ 3’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਖ਼ਬਰਾਂ ਦੇ ਅਨੁਸਾਰ ਇਸ ਦੀ ਸ਼ੂਟਿੰਗ ਮੁੰਬਈ ਦੇ ਐਮਪਾਇਰ ਸਟੂਡੀਓ ‘ਚ ਸ਼ੁਰੂ ਹੋ ਗਈ ਹੈ। ਦਿਲਚਸਪ ਗੱਲ ਇਹ ਹੈ ਕਿ 24 ਸਾਲ ਪਹਿਲਾਂ ਸਾਲ 1999 ‘ਚ ਇਸ ਸਟੂਡੀਓ ‘ਚ ਪਹਿਲੀ ‘ਹੇਰਾ ਫੇਰੀ’ ਦੀ ਸ਼ੂਟਿੰਗ ਵੀ ਹੋਈ ਸੀ।
ਦੱਸਿਆ ਜਾ ਰਿਹਾ ਸੀ ਕਿ ‘ਭੂਲ ਭੁਲਾਇਆ 2’ ਤੋਂ ਬਾਅਦ ‘ਹੇਰਾ ਫੇਰੀ 3’ ‘ਚ ਅਕਸ਼ੈ ਕੁਮਾਰ ਦੀ ਜਗ੍ਹਾ ਕਾਰਤਿਕ ਆਰੀਅਨ ਨਜ਼ਰ ਆਉਣ ਵਾਲੇ ਹਨ, ਪਰ ਹੁਣ ਇਨ੍ਹਾਂ ਅਫਵਾਹਾਂ ‘ਤੇ ਰੋਕ ਲੱਗ ਗਈ ਹੈ। ਕਿਉਂਕਿ ਫਿਲਮ ‘ਚ ਵੀ ਕੋਈ ਹੋਰ ਨਹੀਂ ਸਗੋ ਰਾਜੂ ਦੇ ਕਿਰਦਾਰ ‘ਚ ਇਕ ਵਾਰ ਫਿਰ ਤੋਂ ਅਕਸ਼ੈ ਕੁਮਾਰ ਹੀ ਦਿਖਾਈ ਦੇਣਗੇ |
ਹੁਣ ‘ਹੇਰਾ ਫੇਰੀ 3’ ਦਾ ਨਿਰਦੇਸ਼ਨ ਅਨੀਜ਼ ਬਜ਼ਮੀ ਨਹੀਂ ਸਗੋਂ ਫਰਹਾਦ ਸਾਮਜੀ ਕਰਨਗੇ |ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਅਕਸ਼ੇ ਕੁਮਾਰ ਨੇ ਇਹ ਦੱਸ ਕੇ ਫਿਲਮ ਨੂੰ ਇਨਕਾਰ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਫ਼ਿਲਮ ਦੀ ਕਹਾਣੀ ਪਸੰਦ ਨਹੀਂ ਆਈ। ਅਜਿਹੇ ‘ਚ ਫਿਲਮ ‘ਚ ਅਕਸ਼ੇ ਕੁਮਾਰ ਨੂੰ ਵਾਪਸ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ ਵੀ ਹਨ ਤੇ ਥੋੜੇ ਹੈਰਾਨ ਵੀ ਹਨ |
ਦੱਸਿਆ ਜਾ ਰਿਹਾ ਹੈ ਕਿ ਕਾਰਤਿਕ ਆਰੀਅਨ ਇਹ ਫਿਲਮ ਨਹੀਂ ਕਰ ਰਹੇ, ਪਰ ਇਸ ਫ਼ਿਲਮ ਲਈ ਉਨ੍ਹਾਂ ਨੂੰ ਸੰਪਰਕ ਕੀਤਾ ਗਿਆ ਸੀ| ਸੁਨੀਲ ਸ਼ੈੱਟੀ ਨੇ ਦੱਸਿਆ ਸੀ ਕਿ ਸ਼ਾਇਦ ਕਾਸਟਿੰਗ ਵਿੱਚ ਕੁਝ ਫੇਰਬਦਲ ਹੋਵੇਗੀ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਭ ਕਿਵੇਂ ਹੋਣ ਵਾਲਾ ਹੈ |ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਪਹਿਲਾ ਭਾਗ ਸਾਲ 2000 ਵਿੱਚ ਆਇਆ ਸੀ, ਦੂਜਾ ਭਾਗ ਸਾਲ 2006 ਵਿੱਚ। ਇਸ ਦੇ ਨਾਲ ਹੀ 17 ਸਾਲ ਬਾਅਦ ਫਿਲਮ ਦਾ ਤੀਸਰਾ ਭਾਗ ਆਏਗਾ |