ਕਰਨਾਟਕ ਦੇ ਰਾਮਨਗਰ ‘ਚ ਇਕ 17 ਸਾਲਾਂ ਲੜਕੀ ‘ਤੇ ਤੇਜ਼ਾਬ ਸੁੱਟਣ ਦੀ ਖ਼ਬਰ ਸਾਹਮਣੇ ਆਈ ਹੈ। 17 ਸਾਲ ਦੀ ਲੜਕੀ ‘ਤੇ ਤੇਜ਼ਾਬ ਹਮਲੇ ਦੀ ਇਹ ਘਟਨਾ ਸ਼ੁੱਕਰਵਾਰ 17 ਫਰਵਰੀ ਨੂੰ ਵਾਪਰੀ। ਪੀੜਤ ਲੜਕੀ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਪ੍ਰਸਤਾਵ ਠੁਕਰਾਉਣ ਤੋਂ ਬਾਅਦ ਹਮਲਾ ਕੀਤਾ। ਇਸ ਕਾਰਨ ਲੜਕੀ ਦੀ ਅੱਖ ਦੇ ਨਾਲ-ਨਾਲ ਪਿੱਠ ਅਤੇ ਮੋਢੇ ਦਾ ਕੁਝ ਹਿੱਸਾ ਵੀ ਸੜ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 22 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ।ਖ਼ਬਰਾਂ ਦੇ ਅਨੁਸਾਰ ਦੋਸ਼ੀ ਦਾ ਨਾਂ ਸੁਮੰਥ ਦੱਸਿਆ ਜਾ ਰਿਹਾ ਹੈ। ਮੁਲਜ਼ਮ ਸੁਮੰਥ ਰਾਮਨਗਰ ਦੇ ਕਨਕਪੁਰਾ ਦਾ ਨਿਵਾਸੀ ਹੈ। 17 ਸਾਲਾਂ ਲੜਕੀ ‘ਤੇ ਤੇਜ਼ਾਬ ਦਾ ਹਮਲਾ ਉਸ ਦੇ ਘਰ ਦੇ ਨੇੜੇ ਹੀ ਹੋਇਆ। 17 ਫਰਵਰੀ ਦੀ ਸ਼ਾਮ ਨੂੰ ਜਦੋਂ ਲੜਕੀ ‘ਤੇ ਹਮਲਾ ਹੋਇਆ ਤਾਂ ਉਹ ਆਪਣੇ ਘਰ ਦੇ ਨੇੜੇ ਸੀ।
ਸੂਚਨਾ ਦੇ ਅਨੁਸਾਰ ਮੁਲਜ਼ਮ ਨੇ ਲੜਕੀ ਨੂੰ ਕਈ ਵਾਰ ਪ੍ਰਪੋਜ਼ ਕੀਤਾ ਸੀ, ਪਰ ਲੜਕੀ ਨੇ ਮਨ੍ਹਾ ਕਰ ਦਿੱਤਾ। ਲੜਕਾ ਇੱਕ ਬੋਤਲ ਲੈ ਕੇ ਆਇਆ ਸੀ ਜਿਸ ਵਿੱਚ ਤੇਜ਼ਾਬ ਸੀ, ਉਸ ਨੇ ਲੜਕੀ ‘ਤੇ ਤੇਜ਼ਾਬ ਸੁੱਟ ਦਿੱਤਾ। ਬੱਚੀ ਦਰਦ ਨਾਲ ਚੀਕਣ ਲੱਗੀ। ਰੌਲਾ ਸੁਣ ਕੇ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ,ਪਰ ਉਦੋਂ ਤੱਕ ਮੁਲਜ਼ਮ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ ਸੀ ।
ਪੁਲਿਸ ਦੇ ਅਨੁਸਾਰ ਇਸ ਹਮਲੇ ‘ਚ ਲੜਕੀ ਦੀ ਅੱਖ ‘ਤੇ ਸੈਕਿੰਡ ਡਿਗਰੀ ਸੜ ਗਈ ਹੈ। ਬੱਚੀ ਦਾ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪੁਲਿਸ ਨੇ ਦੋਸ਼ੀ ਨੂੰ ਸ਼ਨੀਵਾਰ 18 ਫਰਵਰੀ ਨੂੰ ਉਸ ਦੇ ਦੋਸਤ ਦੇ ਕਮਰੇ ਤੋਂ ਗ੍ਰਿਫਤਾਰ ਕਰ ਲਿਆ ਹੈ | ਭਾਰਤੀ ਧਾਰਾ 326-ਏ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਕਨਕਪੁਰਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਕਰਨਾਟਕ ਸਰਕਾਰ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਘਟਨਾਵਾਂ ਪ੍ਰਤੀ ਜ਼ੀਰੋ ਟਾਲਰੈਂਸ ਹੈ। ਉਸ ਨੇ ਦੱਸਿਆ ਕਿ ਪੀੜਤ ਬੱਚੀ ਦੀ ਪਿੱਠ, ਮੋਢੇ ਅਤੇ ਅੱਖਾਂ ‘ਤੇ ਸੱਟਾਂ ਲੱਗੀਆਂ ਹਨ। ਮੰਤਰੀ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿੱਤਾ ਗਿਆ ਹੈ।