ਨੇਹਾ ਕੱਕੜ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਬਹੁਤ ਮਿਹਨਤ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਹੈ। ਤੁਹਾਨੂੰ ਪਤਾ ਹੀ ਹੈ ਕਿ ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਹਾਲਹੀ ਵਿੱਚ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਵਿੱਚ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਪੰਜ-ਪੰਜ ਸੌ ਦੇ ਨੋਟ ਵੰਡਦੀ ਹੋਈ ਨਜ਼ਰ ਆ ਰਹੀ ਹੈ। ਪਰ ਇਸੇ ਦੌਰਾਨ ਨੇਹਾ ਕੱਕੜ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਕਿ ਉਹ ਮੁਸੀਬਤ ‘ਚ ਫਸ ਜਾਂਦੀ ਹੈ। ਕਿਉਂਕਿ ਨੇਹਾ ਨੂੰ ਪੈਸੇ ਵੰਡਦੇ ਦੇਖ ਕਈ ਲੋਕ ਉਸ ਦੀ ਕਾਰ ਕੋਲ ਇਕੱਠੇ ਹੋ ਗਏ ਅਤੇ ਉਸ ਨੂੰ ਘੇਰ ਲਿਆ।
ਜਿਸ ਤੋਂ ਬਾਅਦ ਪੈਸੇ ਲੈਣ ਲਈ ਲੋਕਾਂ ਨੇ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਨੇਹਾ ਘਬਰਾ ਗਈ ਅਤੇ ਆਪਣੀ ਕਾਰ ਦੀ ਖਿੜਕੀ ਨੂੰ ਬੰਦ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨੇਹਾ ਕੱਕੜ ਅਜਿਹੀ ਗਾਇਕਾ ਹੈ ਜੋ ਬੁਲੰਦੀਆਂ ‘ਤੇ ਪਹੁੰਚਣ ਦੇ ਬਾਵਜੂਦ ਆਪਣੇ ਪਿਛੋਕੜ ਨੂੰ ਨਹੀਂ ਭੁੱਲੀ।
ਕੋਈ ਸਮਾਂ ਸੀ ਜਦੋਂ ਉਹ ਮਾਤਾ ਦੀਆਂ ਭੇਂਟਾਂ ਗਾਉਂਦੀ ਹੁੰਦੀ ਸੀ ਅਤੇ ਭੈਣ ਸੋਨੂੰ ਕੱਕੜ ਦੇ ਨਾਲ ਜਗਰਾਤਿਆਂ ‘ਚ ਗਾਉਣ ਦੇ ਲਈ ਜਾਂਦੀ ਸੀ। ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨੇਹਾ ਅਕਸਰ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੋਈ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਸਟੋਰੀਜ਼ ਸ਼ੇਅਰ ਕਰਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬੁਰੇ ਦਿਨ ਦੇਖੇ ਸਨ।
ਇਸ ਲਈ ਨੇਹਾ ਕੱਕੜ ਗਰੀਬੀ ਅਤੇ ਗਰੀਬਆਂ ਦੀਆਂ ਸਮੱਸਿਆਵਾਂ ਤੋਂ ਬਹੁਤ ਚੰਗੀ ਤਰ੍ਹਾਂ ਵਾਕਫ ਹੈ ਅਤੇ ਅਕਸਰ ਸ਼ੋਅ ਦੇ ਦੌਰਾਨ ਵੀ ਉਹ ਲੋਕਾਂ ਦੀ ਮਦਦ ਕਰਦੀ ਦਿਖਾਈ ਦਿੰਦੀ ਹੈ। ਪਰ ਰਾਤ ਦੇ ਸਮੇਂ ਲੋੜਵੰਦ ਲੋਕਾਂ ਦੀ ਮਦਦ ਲਈ ਗਈ ਨੇਹਾ ਕੱਕੜ ਇਸ ਵਾਰ ਮੁਸੀਬਤ ‘ਚ ਫਸ ਗਈ।