ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਬਾਗੇਸ਼ਵਰ ਧਾਮ ਦੇ ਪ੍ਰੋਗਰਾਮ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਔਰਤ ਬੀਮਾਰ ਸੀ ਅਤੇ ਆਪਣੀ ਸਮੱਸਿਆ ਦੇ ਹੱਲ ਲਈ ਉਥੇ ਗਈ ਸੀ। ਪਰ ਅਰਜ਼ੀ ਦਾ ਨੰਬਰ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਖ਼ਬਰਾਂ ਦੇ ਅਨੁਸਾਰ ਇਨ੍ਹਾਂ ਦਿਨਾਂ ਚ ਬਾਗੇਸ਼ਵਰ ਧਾਮ ‘ਚ ਧਾਰਮਿਕ ਮਹਾਕੁੰਭ ਦਾ ਆਯੋਜਨ ਕੀਤਾ ਗਿਆ ਹੈ। ਇਸ ਮਹਾਕੁੰਭ ਵਿੱਚ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ‘ਦੈਵੀ ਚਮਤਕਾਰੀ’ ਦਰਬਾਰ ਲਗਾਇਆ ਹੈ |ਇੱਥੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਇੱਛਾਵਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਪਹੁੰਚ ਰਹੇ ਹਨ।
ਇਸ ‘ਚਮਤਕਾਰੀ’ ਦਰਬਾਰ ‘ਚ 15 ਫਰਵਰੀ ਦਿਨ ਬੁੱਧਵਾਰ ਨੂੰ ਭਾਰੀ ਭੀੜ ਵਿਚਕਾਰ ਬਿਮਾਰ ਔਰਤ ਇਲਾਜ ਲਈ ਆਈ ਸੀ।ਇਸ ਦੌਰਾਨ ਅਰਜ਼ੀ ਦਾ ਨੰਬਰ ਆਉਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ । ਔਰਤ ਦਾ ਨਾਮ ਨੀਲਮ ਦੇਵੀ ਦੱਸਿਆ ਜਾ ਰਿਹਾ ਹੈ, ਉਹ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਨਿਵਾਸੀ ਸੀ |
ਔਰਤ ਦੇ ਪਤੀ ਨੇ ਦੱਸਿਆ ਕਿ ਉਹ ਬਿਮਾਰ ਸੀ ਅਤੇ ਮੈਂ ਹਰ ਰੋਜ਼ ਉਸ ਨਾਲ ਪਰਿਕਰਮਾ ਕਰ ਰਿਹਾ ਸੀ। ਇਸ ਵਿਚਕਾਰ ਉਸ ਦੀ ਸਿਹਤ ਵਿਗੜਦੀ ਰਹਿੰਦੀ ਸੀ। ਫਿਰ 15 ਫਰਵਰੀ ਦੀ ਸਵੇਰ ਨੂੰ ਸਿਹਤ ਥੋੜੀ ਠੀਕ ਸੀ, ਇਸ ਲਈ ਬਾਗੇਸ਼ਵਰ ਧਾਮ ਵਿਚ ਅਰਜ਼ੀ ਦੇਣ ਲਈ ਉਸ ਦੇ ਨਾਲ ਗਿਆ। ਉਸ ਨੇ ਸਵੇਰੇ ਪੰਡਾਲ ਵਿੱਚ ਖਾਣਾ ਵੀ ਖਾਧਾ ਸੀ, ਪਰ ਸ਼ਾਮ ਨੂੰ ਅਚਾਨਕ ਮੇਰੀ ਪਤਨੀ ਦੀ ਸਿਹਤ ਵਿਗੜ ਗਈ ਅਤੇ ਮੇਰੀ ਪਤਨੀ ਦੀ ਮੌਤ ਹੋ ਗਈ।
ਇਨ੍ਹਾਂ ਇਲਜ਼ਾਮਾਂ ਬਾਰੇ ਧੀਰੇਂਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਉਹ ਚਮਤਕਾਰ ਨਹੀਂ ਕਰਦੇ, ਸਗੋਂ ਰੱਬ ਤੋਂ ਮਿਲੇ ਹੁਕਮ ਨੂੰ ਪਰਚੀ ‘ਤੇ ਲਿਖ ਦਿੰਦੇ ਹਨ। ਧੀਰੇਂਦਰ ਸ਼ਾਸਤਰੀ ਵਾਰ-ਵਾਰ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦਾ ਸੱਦਾ ਦੇ ਰਹੇ ਹਨ, ਜਿਸ ਦੇ ਲਈ ਹਿੰਦੂ ਸਮਾਜ ਨੂੰ ਅੱਗੇ ਆਉਣ ਲਈ ਕਿਹਾ ਜਾ ਰਿਹਾ ਹੈ। ਇਹ ਸਭ ਜਦੋ ਚੱਲ ਰਿਹਾ ਸੀ ਕਿ ਇਸ ਦੌਰਾਨ ਹੁਣ ਬਾਗੇਸ਼ਵਰ ਧਾਮ ਵਿੱਚ ਇੱਕ ਔਰਤ ਦੀ ਮੌਤ ਦੀ ਖ਼ਬਰ ਸਾਹਮਣੇ ਆ ਗਈ ।