ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਸਟੈਨਕੋਵਿਚ ਉਦੈਪੁਰ ‘ਚ ਡੈਸਟੀਨੇਸ਼ਨ ਵੈਡਿੰਗ ਕਰਾ ਰਹੇ ਹਨ। ਵੈਲੇਨਟਾਈਨ ਡੇ ਦੇ ਮੌਕੇ ‘ਤੇ ਦੋਵਾਂ ਨੇ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ,ਹੁਣ 15 ਫਰਵਰੀ ਨੂੰ ਦੋਵੇਂ ਹਿੰਦੂ ਧਰਮ ਦੇ ਅਨੁਸਾਰ ਵਿਆਹ ਕਰਾ ਰਹੇ ਹਨ ।
ਕ੍ਰਿਕਟਰ ਹਾਰਦਿਕ ਪੰਡਯਾ ਨੇ ਵਿਆਹ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ‘ਚ ਨਤਾਸ਼ਾ ਸਫੇਦ ਗਾਊਨ ‘ਚ ਅਤੇ ਹਾਰਦਿਕ ਕਾਲੇ ਸੂਟ ‘ਚ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਵਿਆਹ ‘ਚ ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਸ਼ਾਮਲ ਹੋਇਆ ਸੀ।
ਸਾਰੀਆਂ ਰਸਮਾਂ 13 ਫਰਵਰੀ ਤੋਂ ਸ਼ੁਰੂ ਹੋਈਆਂ, ਜੋ 16 ਫਰਵਰੀ ਤੱਕ ਜਾਰੀ ਰਹਿਣਗੀਆਂ। ਵਿਆਹ ਦੀ ਥੀਮ ਪੂਰੀ ਤਰ੍ਹਾਂ ਸਫੈਦ ਰੱਖੀ ਗਈ ਸੀ। ਦੁਲਹਨ ਦੇ ਰੂਪ ‘ਚ ਨਤਾਸ਼ਾ ਨੇ ਚਿੱਟਾ ਗਾਊਨ ਪਾਇਆ ਹੋਇਆ ਸੀ। ਮਹਿੰਦੀ, ਸੰਗੀਤ ਅਤੇ ਹਲਦੀ ਵਰਗੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ 13 ਫਰਵਰੀ ਦੀ ਸ਼ਾਮ ਤੋਂ ਹੀ ਸ਼ੁਰੂ ਹੋ ਗਏ ਸੀ |
ਹਾਰਦਿਕ ਅਤੇ ਨਤਾਸ਼ਾ ਦੇ ਨਜਦੀਕੀ ਦੋਸਤ ਨੇ ਮੀਡੀਆ ਨੂੰ ਦੱਸਿਆ ਕਿ,’ਦੋਹਾਂ ਨੇ ਕੋਰਟ ‘ਚ ਵਿਆਹ ਕੀਤਾ ਸੀ, ਸਭ ਕੁਝ ਬਹੁਤ ਜਲਦਬਾਜ਼ੀ ‘ਚ ਕੀਤਾ ਗਿਆ ਸੀ। ਸ਼ਾਨਦਾਰ ਵਿਆਹ ਕਰਵਾਉਣ ਦਾ ਵਿਚਾਰ ਉਨ੍ਹਾਂ ਦੇ ਦਿਮਾਗ ‘ਚ ਕਾਫੀ ਸਮੇਂ ਤੋਂ ਸੀ।ਹਾਰਦਿਕ ਪੰਡਯਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2016 ‘ਚ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ। ਹਾਰਦਿਕ ਟੀਮ ਦਾ ਸਟਾਰ ਆਲਰਾਊਂਡਰ ਹੈ ਅਤੇ ਉਸ ਨੇ ਆਪਣੀ ਖੇਡ ਨਾਲ ਟੀਮ ਨੂੰ ਕਈ ਮੈਚ ਜਿਤਾਏ ਹਨ।
ਨਤਾਸ਼ਾ ਬਾਰੇ ਦੱਸਿਆ ਜਾਵੇ ਤਾ ਉਸਨੇ ਕੁਝ ਸਾਲ ਸਰਬੀਆ ਵਿੱਚ ਮਾਡਲਿੰਗ ਕੀਤੀ ਅਤੇ ਫਿਰ ਮੁੰਬਈ ਵਿੱਚ ਸ਼ਿਫਟ ਹੋ ਗਈ। ਬਾਲੀਵੁੱਡ ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਸੱਤਿਆਗ੍ਰਹਿ ਸੀ। ਇਸ ਤੋਂ ਇਲਾਵਾ ਉਹ ਬਿੱਗ ਬੌਸ 8 ਅਤੇ ਨੱਚ ਬਲੀਏ 9 ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ। ਉਸ ਨੂੰ ਬਾਦਸ਼ਾਹ ਦੇ ਗੀਤ ਡੀਜੇ ਵਾਲੇ ਬਾਬੂ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ |