ਇੰਡੀਗੋ ਫਲਾਈਟਸ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ ਅਤੇ ਕਿਸੇ ਚੰਗੇ ਕਾਰਨ ਕਰਕੇ ਨਹੀਂ। ਉਸਦੀ ਹਾਲੀਆ ਉਡਾਣਾਂ ਵਿੱਚੋਂ ਇੱਕ ਉਡਾਣ ਨੇ, 37 ਯਾਤਰੀਆਂ ਦੇ ਬੈਗ ਹੀ ਪਿੱਛੇ ਛੱਡ ਦਿੱਤੇ। ਇੰਡੀਗੋ ਨੇ ਖੁਦ ਇਸ ਗਲਤੀ ਨੂੰ ਸਵੀਕਾਰ ਕਰ ਲਿਆ ਹੈ। 6E-409 ਨਾਮ ਦਾ ਜਹਾਜ਼ ਹੈਦਰਾਬਾਦ ਤੋਂ ਵਿਸ਼ਾਖਾਪਟਨਮ ਲਈ ਉਡਾਣ ਭਰਨ ਵਾਲਾ ਸੀ। ਫਲਾਈਟ ਨੇ ਸਮੇਂ ‘ਤੇ ਉਡਾਨ ਭਾਰੀ, ਪਰ ਲੋਕਾਂ ਦੇ ਬੈਗ ਪਿੱਛੇ ਛੱਡ ਦਿੱਤੇ ।
ਇਸ ਘਟਨਾ ‘ਤੇ ਇੰਡੀਗੋ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਅਸੀਂ ਪੁਸ਼ਟੀ ਕਰਦੇ ਹਾਂ ਕਿ ਹੈਦਰਾਬਾਦ ਤੋਂ ਵਿਸ਼ਾਖਾਪਟਨਮ ਜਾਣ ਵਾਲੀ ਫਲਾਈਟ 6E-409 ‘ਤੇ 37 ਲੋਕ ਦੇ ਬੈਗ ਪਿੱਛੇ ਰਹਿ ਗਏ ਸਨ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਵਿਸ਼ਾਖਾਪਟਨਮ ਵਿੱਚ ਸਾਰੇ ਬੈਗ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਸਕਣ। ਇਸ ਅਸੁਵਿਧਾ ਲਈ ਅਸੀਂ ਲੋਕਾਂ ਤੋਂ ਮੁਆਫੀ ਮੰਗਦੇ ਹਾਂ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਲਤੀ ਬਾਰੇ ਗਰਾਊਂਡ ਸਟਾਫ ਨੂੰ ਵੀ ਪਤਾ ਨਹੀਂ ਲੱਗਾ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਹੀ ਏਅਰਲਾਈਨ ਦੇ ਲੋਕਾਂ ਦਾ ਧਿਆਨ ਇਸ ਗੱਲ ਤੇ ਗਿਆ। ਡੀਜੀਸੀਏ ਨੇ ਹੁਣ ਇਸ ਪੂਰੀ ਘਟਨਾ ਤੇ ਇੰਡੀਗੋ ਤੋਂ ਜਵਾਬ ਮੰਗਿਆ ਹੈ।