ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਮੈਚ ਨਾਗਪੁਰ ਦੇ ਜਾਮਥਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। 5 ਦਿਨਾ ਮੈਚ ਦਾ ਪਹਿਲਾ ਦਿਨ ਭਾਰਤ ਦੇ ਨਾਮ ਰਿਹਾ। ਭਾਰਤੀ ਸਪਿਨਰਾਂ ਨੇ ਵੀਰਵਾਰ ਨੂੰ ਇੱਥੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵਿੰਦਰ ਜਡੇਜਾ ਨੇ 5 ਵਿਕਟਾਂ ਲੈ ਕੇ ਜ਼ਬਰਦਸਤ ਵਾਪਸੀ ਕੀਤੀ।
ਅਨੁਭਵੀ ਸਪਿਨਰ ਰਵੀਚੰਦਰਨ ਅਸ਼ਵਿਨ ਟੈਸਟ ‘ਚ ਸਭ ਤੋਂ ਤੇਜ਼ 450 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਇਲਾਵਾ ਅਸ਼ਵਿਨ ਨੇ ਟੈਸਟ ‘ਚ ਵੀ 3 ਹਜ਼ਾਰ ਦੌੜਾਂ ਬਣਾਈਆਂ ਹਨ। ਉਹ ਟੈਸਟ ‘ਚ 450 ਵਿਕਟਾਂ ਅਤੇ 3000 ਦੌੜਾਂ ਬਣਾਉਣ ਵਾਲਾ ਪਹਿਲਾ ਏਸ਼ੀਆਈ ਖਿਡਾਰੀ ਬਣ ਗਿਆ ਹੈ।
ਰਵੀਚੰਦਰਨ ਅਸ਼ਵਿਨ ਨੇ ਵੀਰਵਾਰ ਨੂੰ ਆਪਣੇ ਟੈਸਟ ਕਰੀਅਰ ਦੀ 450ਵੀਂ ਵਿਕਟ ਲਈ। ਅਸ਼ਵਿਨ ਨੇ 54ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਆਸਟ੍ਰੇਲੀਆਈ ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਨੂੰ ਬੋਲਡ ਕਰਦੇ ਹੀ ਟੈਸਟ ‘ਚ ਇਹ ਪਦਵੀ ਹਾਸਲ ਕੀਤੀ।
ਇਸ ਮਾਮਲੇ ‘ਚ ਸ਼੍ਰੀਲੰਕਾ ਦੇ ਦਿੱਗਜ ਸਪਿਨਰ ਮੁਥੱਈਆ ਮੁਰਲੀਧਰਨ ਨੰਬਰ ਇੱਕ ਤੇ ਹਨ। ਇਸ ਸੂਚੀ ‘ਚ ਅਸ਼ਵਿਨ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਤੋਂ ਉੱਪਰ ਪਹੁੰਚ ਚੁੱਕੇ ਹਨ।
ਮੁਹੰਮਦ ਸ਼ਮੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ 400ਵੀਂ ਵਿਕਟ ਲਈ ਹੈ। ਉਸ ਨੇ ਤੀਜੇ ਓਵਰ ਦੀ ਪਹਿਲੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਬੋਲਡ ਕਰ ਦਿੱਤਾ ਸੀ |ਸਭ ਤੋਂ ਪਹਿਲਾ ਮੈਚ ਖੇਡ ਰਹੇ ਕੇਐਸ ਭਰਤ ਨੇ ਪਹਿਲਾ ਸਟੰਪਿੰਗ ਕੀਤੀ। ਮਾਰਨਸ ਲਾਬੂਸ਼ੇਨ ਕੇਐਸ ਭਾਰਤ ਦਾ ਪਹਿਲਾ ਸ਼ਿਕਾਰ ਬਣਿਆ। ਭਾਰਤੀ ਵਿਕਟਕੀਪਰ ਨੇ ਰਵਿੰਦਰ ਜਡੇਜਾ ਦੀ ਗੇਂਦ ‘ਤੇ ਆਸਟ੍ਰੇਲੀਆਈ ਬੱਲੇਬਾਜ਼ ਨੂੰ ਸਟੰਪ ਕੀਤਾ। ਲਾਬੂਸ਼ੇਨ 49 ਦੌੜਾਂ ਬਣਾ ਕੇ ਆਊਟ ਹੋ ਗਏ।