ਹੁਣ ਵੈਲੇਨਟਾਈਨ ਡੇ ਆ ਗਿਆ ਹੈ, ਸਾਰੇ ਪਾਸੇ ਗੁਲਾਬ ਦੇ ਫੁੱਲ ਦੀ ਮਹਿਕ ਫੈਲ ਗਈ ਹੈ। ਇਸ ਰੋਜ਼ ਡੇ ਤੇ ਜਾਣੋ ਗੁਲਾਬ ਦੇ ਫੁੱਲ ਦੇ ਅਲੱਗ ਅਲੱਗ ਰੰਗਾ ਬਾਰੇ |
ਅੱਜ ਤੋਂ ਵੈਲੇਨਟਾਈਨ ਡੇ ਨੇੜੇ ਆ ਰਿਹਾ ਹੈ, ਸਭ ਤੋਂ ਪਹਿਲਾ ਦਿਨ ਹੈ ਗੁਲਾਬ ਦੇ ਫੁੱਲਾਂ ਦਾ,ਸਭ ਨੂੰ ਪਤਾ ਹੀ ਆ ਗੁਲਾਬ ਨਾਲ ਪਿਆਰ ਇਜ਼ਹਾਰ ਕੀਤਾ ਜਾਂਦਾ ਹੈ| ਗੁਲਾਬ ਦਾ ਹਰ ਰੰਗ ਇੱਕ ਵੱਖਰੀ ਗੱਲ ਨੂੰ ਦਰਸਾਉਂਦਾ ਹੈ। ਗੁਲਾਬ ਦੀ ਖੁਸ਼ਬੂ ਨਾ ਸਿਰਫ਼ ਆਪਣੇ ਚਾਹੁਣ ਵਾਲਿਆਂ ਤੱਕ ਪਹੁੰਚਦੀ ਹੈ ਸਗੋਂ ਉਨ੍ਹਾਂ ਦੇ ਦਿਲ ਦੀ ਗੱਲ ਦਾ ਇਜ਼ਹਾਰ ਵੀ ਕਰਦਾ ਹੈ |
ਗੁਲਾਬੀ ਰੰਗ ਦਾ ਫੁੱਲ ਦੇਣ ਦਾ ਮਤਲਬ ਹੈ ਕਿ ਤੁਸੀਂ ਕਿਸੇ ਚੀਜ਼ ਲਈ ਧੰਨਵਾਦ ਕਰਨਾ ਹੈ | ਜੇਕਰ ਕਦੇ ਕਿਸੇ ਨੇ ਤੁਹਾਡੇ ਲਈ ਕੁਝ ਕੀਤਾ ਹੈ, ਤਾਂ ਉਸ ਦਾ ਗੁਲਾਬੀ ਰੰਗ ਦਾ ਗੁਲਾਬ ਦੇ ਕੇ ਧੰਨਵਾਦ ਕਰ ਸਕਦੇ ਹੋ।
ਚਿੱਟਾ ਗੁਲਾਬ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ,ਜੇਕਰ ਤੁਹਾਡਾ ਕਿਸੇ ਨਾਲ ਝਗੜਾ ਹੋਇਆ ਹੈ ਅਤੇ ਤੁਸੀਂ ਉਸ ਗੱਲ ਨੂੰ ਸ਼ਾਂਤੀ ਨਾਲ ਖਤਮ ਕਰ ਸਕਦੇ ਹੋ|ਇਸ ਲਈ ਚਿਟੇ ਫੁੱਲ ਦੀ ਵਰਤੋਂ ਕਰੋ|
ਪੀਲਾ ਗੁਲਾਬ ਦੇਣ ਦਾ ਮਤਲਬ ਹੈ ਕਿ ਤੁਸੀਂ ਦੋਸਤੀ ਦਾ ਹੱਥ ਵਧਾ ਰਹੇ ਹੋ,ਇਸ ਲਈ ਰੋਜ਼ ਡੇ ‘ਤੇ ਤੁਸੀਂ ਆਪਣੇ ਦੋਸਤਾਂ ਨੂੰ ਪੀਲੇ ਰੰਗ ਦਾ ਗੁਲਾਬ ਦੇ ਸਕਦੇ ਹੋ।
ਸੰਤਰੀ ਰੰਗ ਦਾ ਗੁਲਾਬ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਦੇ ਸਕਦੇ ਹੋ, ਸੰਤਰੀ ਗੁਲਾਬ ਦਾ ਮਤਲਬ ਹੁੰਦਾ ਹੈ ਉਤਸ਼ਾਹ ਅਤੇ ਜਨੂੰਨ ਹੈ।
ਪੀਚ ਰੰਗ ਦਾ ਫੁੱਲ ਤੁਹਾਡੀ ਇਮਾਨਦਾਰੀ, ਸੱਚਾਈ ਅਤੇ ਧੰਨਵਾਦ ਦੀਆਂ ਭਾਵਨਾਵਾਂ ਨੂੰ ਦਰਸਾਉਂਦੇ ਹੈ । ਜੇਕਰ ਤੁਸੀਂ ਕਿਸੇ ਦਾ ਧੰਨਵਾਦ ਕਰਨਾ ਹੈ ਤਾ ਪੀਚ ਰੰਗ ਦਾ ਗੁਲਾਬ ਦਿਓ|
ਲਾਲ ਗੁਲਾਬ ਦਾ ਫੁੱਲ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤਾ ਤੁਸੀਂ ਉਸ ਨੂੰ ਲਾਲ ਗੁਲਾਬ ਦਾ ਫੁੱਲ ਦੇ ਸਕਦੇ ਹੋ। ਲਾਲ ਗੁਲਾਬ ਪਿਆਰ ਦਾ ਪ੍ਰਤੀਕ ਹੈ। ਪਿਆਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਲਾਲ ਗੁਲਾਬ ਦੀ ਵਰਤੋਂ ਕਰ ਸਕਦੇ ਹੋ |
ਵੈਲੇਨਟਾਈਨ ਵੀਕ ਵਿਚ, ਰੋਜ਼ ਡੇ ‘ਤੇ, ਤੁਸੀਂ ਹੁਣ ਆਪਣੀ ਇੱਛਾ ਅਨੁਸਾਰ ਗੁਲਾਬ ਦਾ ਫੁੱਲ ਆਪਣੇ ਪਿਆਰੇ ਜਾਂ ਦੋਸਤ ਨੂੰ ਦੇ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਸਕਦੇ ਹੋ |