ਮਹਿਲਾ ਟੀ-20 ਵਿਸ਼ਵ ਕੱਪ 10 ਫਰਵਰੀ ਤੋਂ ਸ਼ੁਰੂ ਹੋਵੇਗਾ। ਪਹਿਲਾ ਇਹ ਟੂਰਨਾਮੈਂਟ ਆਸਟਰੇਲੀਆ ਵਿੱਚ ਹੋਇਆ ਸੀ, ਜਿੱਥੇ 8 ਮਾਰਚ 2020 ਨੂੰ ਫਾਈਨਲ ਦੇਖਣ ਲਈ ਰਿਕਾਰਡ 86,174 ਦਰਸ਼ਕ ਪਹੁੰਚੇ ਸਨ। ਇਨ੍ਹਾਂ ਦੋਵਾਂ ਟੀ-20 ਵਿਸ਼ਵ ਕੱਪਾਂ ਵਿਚਾਲੇ ਹੋਏ ਬਦਲਾਅ ਦਾ ਅਸਰ ਇਸ ਵਾਰ ਦੇਖਣ ਨੂੰ ਮਿਲ ਸਕਦਾ ਹੈ।
ਦੱਖਣੀ ਅਫਰੀਕਾ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ | ਅਫਰੀਕਾ ਨੇ ਹਾਲ ਹੀ ‘ਚ ਅੰਡਰ-19 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ, ਜਿਸ ਨੂੰ ਭਾਰਤ ਨੇ ਜਿੱਤਿਆ ਸੀ। ਟੂਰਨਾਮੈਂਟ ਦੇ 23 ਮੈਚ ਬੋਲੈਂਡ ਪਾਰਕ, ਸੇਂਟ ਜਾਰਜ ਅਤੇ ਨਿਊਲੈਂਡ ਗਰਾਊਂਡ ‘ਤੇ ਖੇਡੇ ਜਾਣਗੇ। ਗਰੁੱਪ ਰਾਊਂਡ 10 ਫਰਵਰੀ ਤੋਂ 21 ਫਰਵਰੀ ਤੱਕ ਚੱਲੇਗਾ। ਸੈਮੀਫਾਈਨਲ 23 ਅਤੇ 24 ਫਰਵਰੀ ਨੂੰ ਖੇਡੇ ਜਾਣਗੇ। ਫਾਈਨਲ 26 ਫਰਵਰੀ ਨੂੰ ਹੋਵੇਗਾ। ਟੂਰਨਾਮੈਂਟ ਦੇ ਅਭਿਆਸ ਮੈਚ 6 ਫਰਵਰੀ ਤੋਂ ਹੋਣੇ ਨੇ ।
ਕਿੰਨੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ?
ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲੀ ਟੀਮ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਦ. ਅਫਰੀਕਾ, ਸ਼੍ਰੀਲੰਕਾ, ਬੰਗਲਾਦੇਸ਼। ਦੂਸਰੀ ਟੀਮ ਵਿੱਚ ਇੰਗਲੈਂਡ, ਭਾਰਤ, ਪਾਕਿਸਤਾਨ, ਵੈਸਟਇੰਡੀਜ਼, ਆਇਰਲੈਂਡ ਹਨ। ਟੀਮਾਂ ਆਪਣੇ ਗਰੁੱਪ ਵਿੱਚ ਹਰੇਕ ਟੀਮ ਵਿਰੁੱਧ ਇੱਕ ਮੈਚ ਖੇਡਣਗੀਆਂ। ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ। ਅਫਰੀਕਾ ਨੇ ਮੇਜ਼ਬਾਨ ਵਜੋਂ ਸਿੱਧੇ ਤੌਰ ‘ਤੇ ਕੁਆਲੀਫਾਈ ਕੀਤਾ। ਬਾਕੀ 7 ਟੀਮਾਂ ਦਾ ਫੈਸਲਾ 30 ਨਵੰਬਰ 2022 ਤੱਕ ਦੀ ਰੈਂਕਿੰਗ ਦੇ ਆਧਾਰ ‘ਤੇ ਕੀਤਾ ਗਿਆ।
ਡਿਫੈਂਡਿੰਗ ਚੈਂਪੀਅਨ ਆਸਟਰੇਲੀਆ ਦਾ ਦਾਅਵਾ ਮਜ਼ਬੂਤ ਹੈ। ਜੇਕਰ ਟੀਮ ਇਹ ਵਿਸ਼ਵ ਕੱਪ ਜਿੱਤਦੀ ਹੈ ਤਾਂ ਉਹ ਨਾਲ ਹੀ ਵਨਡੇ ਵਿਸ਼ਵ ਕੱਪ ਅਤੇ ਟੀ-20 ਵਿਸ਼ਵ ਕੱਪ ਦੀ ਚੈਂਪੀਅਨ ਬਣ ਜਾਵੇਗੀ। ਟੀਮ ਨੇ ਪਿਛਲੇ 17 ਟੀ-20 ‘ਚੋਂ 16 ਜਿੱਤੇ ਹਨ। ਆਸਟ੍ਰੇਲੀਆ ਰਾਸ਼ਟਰਮੰਡਲ ਖੇਡਾਂ ਦਾ ਜੇਤੂ ਵੀ ਹੈ।
ਭਾਰਤ 2020 ਟੀ-20 ਵਿਸ਼ਵ ਕੱਪ ਵਿੱਚ ਉਪ ਜੇਤੂ ਰਿਹਾ ਸੀ। ਇਸ ਦੇ ਨਾਲ ਹੀ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਅੰਡਰ-19 ਵਿਸ਼ਵ ਕੱਪ ਜੇਤੂ ਰਿਚਾ ਘੋਸ਼ ਅਤੇ ਸ਼ੈਫਾਲੀ ਵਰਮਾ ਵਿਸ਼ਵ ਕੱਪ ‘ਚ ਭਾਰਤੀ ਟੀਮ ਨਾਲ ਜੁੜਨਗੀਆਂ। ਇਸ ਦੇ ਨਾਲ ਹੀ ਇੰਗਲੈਂਡ ਲਈ ਚੰਗੀ ਖ਼ਬਰ ਹੈ ਕਿ ਕਪਤਾਨ ਹੀਥਰ ਨਾਈਟ ਕਮਰ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਹੈ। ਇਸ ਨਾਲ ਉਨ੍ਹਾਂ ਦੇ ਵਿਸ਼ਵ ਕੱਪ ਦਾਅਵੇ ਨੂੰ ਚੰਗਾ ਮੌਕਾ ਮਿਲੇਗਾ।
ਕਿਹੜੇ ਖਿਡਾਰੀਆਂ ‘ਤੇ ਨਜ਼ਰ ਰਹੇਗੀ ?
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਸਭ ਤੋਂ ਵੱਧ 159 ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਸੀ। ਟੂਰਨਾਮੈਂਟ ਵਿੱਚ ਸਿਖਰਲੇ 10 ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਲਿਸਟ ਵਿੱਚ ਸਮ੍ਰਿਤੀ ਤੋਂ ਬਿਹਤਰ ਸਟ੍ਰਾਈਕ ਰੇਟ (151) ਕਿਸੇ ਦਾ ਨਹੀਂ ਸੀ। ਆਸਟਰੇਲੀਆ ਦੀ ਬੈਥ ਮੂਨੀ 2020 ਟੀ-20 ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਸੀ। ਉਸਨੇ ਵਿਸ਼ਵ ਕੱਪ ਵਿੱਚ 6 ਪਾਰੀਆਂ ਵਿੱਚ 64 ਦੀ ਔਸਤ ਨਾਲ 259 ਦੌੜਾਂ ਬਣਾਈਆਂ ਅਤੇ ਰਾਸ਼ਟਰਮੰਡਲ ਵਿੱਚ 44 ਦੀ ਔਸਤ ਨਾਲ 5 ਪਾਰੀਆਂ ਵਿੱਚ 179 ਦੌੜਾਂ ਬਣਾਈਆਂ ਸੀ |