ਕੇਰਲ ਦੇ ਕੁਨੂਰ ‘ਚ ਅਜਿਹਾ ਹਾਦਸਾ ਵਾਪਰਿਆ ਹੈ, ਜਿਸ ਨੂੰ ਸੁਣ ਕੇ ਲੋਕ ਭਾਵੁਕ ਹੋ ਰਹੇ ਹਨ। ਇੱਥੇ ਹਸਪਤਾਲ ਜਾ ਰਿਹਾ ਇੱਕ ਜੋੜਾ ਆਪਣੀ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਗਰਭਵਤੀ ਸੀ। ਉਸ ਨੂੰ ਘਰ ਵਿਚ ਲੇਵਰ ਪੈਨ ਦਾ ਦਰਦ ਸ਼ੁਰੂ ਹੋ ਗਿਆ ਸੀ। ਪਤੀ ਸਮੇਤ ਹੋਰ ਪਰਿਵਾਰਕ ਮੈਂਬਰ ਔਰਤ ਨੂੰ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਹਾਦਸਾ ਵਾਪਰ ਗਿਆ।
ਇਹ ਘਟਨਾ ਵੀਰਵਾਰ, 2 ਫਰਵਰੀ ਨੂੰ ਵਾਪਰੀ। ਕੂਨੂਰ ਦਾ ਰਹਿਣ ਵਾਲਾ 32 ਸਾਲਾ ਪ੍ਰਜੀਤ ਆਪਣੀ ਗਰਭਵਤੀ ਪਤਨੀ ਰਿਸ਼ਾ ਨੂੰ ਜਣੇਪੇ ਦੌਰਾਨ ਕਾਰ ਵਿੱਚ ਹਸਪਤਾਲ ਲੈ ਕੇ ਜਾ ਰਿਹਾ ਸੀ। ਕਾਰ ਵਿੱਚ ਪਰਿਵਾਰ ਦੇ ਕੁੱਲ 7 ਮੈਂਬਰ ਸਵਾਰ ਸਨ। ਰਸਤੇ ਵਿੱਚ ਅਚਾਨਕ ਕਾਰ ਨੂੰ ਅੱਗ ਲੱਗ ਗਈ। ਇਸ ਵਿੱਚ ਬੈਠੇ ਬਾਕੀ ਲੋਕ ਕਾਰ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ। ਪਰ ਪ੍ਰਜੀਤ ਅਤੇ 26 ਸਾਲਾ ਰਿਸ਼ਾ ਅੱਗ ਦੀ ਲਪੇਟ ਵਿੱਚ ਆ ਗਏ। ਦੋਵੇਂ ਜਿਉਂਦੇ ਹੀ ਸੜ ਕੇ ਮਰ ਗਏ।
ਰਿਪੋਰਟ ਅਨੁਸਾਰ ਪ੍ਰਜੀਤ ਅਤੇ ਉਸ ਦੀ ਪਤਨੀ ਕਾਰ ਦੀ ਅਗਲੀ ਸੀਟ ‘ਤੇ ਬੈਠੇ ਸਨ। ਪਿਛਲੀ ਸੀਟ ‘ਤੇ ਇਕ ਬੱਚੇ ਸਮੇਤ ਪਰਿਵਾਰ ਦੇ 4 ਮੈਂਬਰ ਸਵਾਰ ਸਨ। ਕੂਨੂਰ ਜ਼ਿਲ੍ਹਾ ਹਸਪਤਾਲ ਨੇੜੇ ਕਾਰ ਨੂੰ ਅੱਗ ਲੱਗ ਗਈ। ਦੱਸਿਆ ਗਿਆ ਕਿ ਅੱਗ ਲੱਗਣ ਤੋਂ ਪਹਿਲਾਂ ਪ੍ਰਜੀਤ ਅਤੇ ਰਿਸ਼ਾ ਕਾਰ ਦਾ ਗੇਟ ਨਹੀਂ ਖੋਲ੍ਹ ਸਕੇ। ਪਰਿਵਾਰ ਦੇ ਬਾਕੀ ਮੈਂਬਰਾਂ ਦਾ ਥੋੜ੍ਹਾ ਨੁਕਸਾਨ ਹੋਇਆ ਹੈ।ਇਸ ਦੌਰਾਨ ਮੌਕੇ ‘ਤੇ ਮੌਜੂਦਪੁਲਿਸ ਨੇ ਦੱਸਿਆ ਕਿ ਹਾਲੇ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ । ਇਸ ਬਾਰੇ ਉਹ ਤਕਨੀਕੀ ਮਾਹਿਰਾਂ ਤੋਂ ਕਾਰ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਕੁਝ ਦੱਸਣਗੇ। ਪੁਲਿਸ ਨੇ ਦੱਸਿਆ ਕਿ ਉਹ ਕਾਰ ਦੀ ਵਿਗਿਆਨਕ ਅਤੇ ਆਟੋਮੋਬਾਈਲ ਮਾਹਿਰਾਂ ਤੋਂ ਬਾਰੀਕੀ ਨਾਲ ਜਾਂਚ ਕਰਵਾਉਣਗੇ। ਲੋਕਾਂ ਨੇ ਜੋੜੇ ਨੂੰ ਕਾਰ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।