ਸਰਕਾਰ ਨੇ ਇਸ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਵੱਡੇ ਐਲਾਨ ਕੀਤੇ। ਸਭ ਤੋਂ ਵੱਡਾ ਐਲਾਨ ਟੈਕਸ ਵਿੱਚ ਬਦਲਾਵ ਦਾ ਸੀ।ਜਿਸ ਵਿੱਚ ਹੁਣ 7 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਕੀ ਟੈਕਸ ਵਿੱਚ ਵੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਵੱਡੇ ਫੈਸਲੇ ਕੀਤੇ ਗਏ ਹਨ। ਆਓ ਤੁਹਾਨੂੰ ਬਜਟ ਨਾਲ ਜੁੜੀਆਂ ਕੁਝ ਹੋਰ ਗੱਲਾਂ ਦੱਸਦੇ ਹੈ ।
ਕਿਸਾਨਾਂ ਲਈ ਸਮ੍ਰਧੀ ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਰਾਹੀਂ 63000 ਐਗਰੀਕਲਚਰ ਸੋਸਾਇਟੀ ਨੂੰ ਕੰਪਿਊਟਰਾਈਜ਼ਡ ਕੀਤਾ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਵਿੱਚ ਸਹਾਇਤਾ ਮਿਲੇਗੀ ਨਿੱਜੀ ਆਮਦਨ ਕਰ ਦੀ ਨਵੀਂ ਟੈਕਸ ਦਰ 0 ਤੋਂ 3 ਲੱਖ ਰੁਪਏ ਜ਼ੀਰੋ, 3 ਤੋਂ 6 ਲੱਖ ਰੁਪਏ ਤੱਕ 5%, 6 ਤੋਂ 9 ਲੱਖ ਰੁਪਏ ਤੱਕ 10%, 9 ਤੋਂ 12 ਲੱਖ ਰੁਪਏ ਤੱਕ 15%, 12 ਤੋਂ 15 ਰੁਪਏ ਤੱਕ 20% ਲੱਖ ਅਤੇ 15 ਲੱਖ ਤੋਂ ਉੱਪਰ 30% ਹੋਵੇਗਾ। 2014 ਦੇ ਮੁਕਾਬਲੇ ਰੇਲਵੇ ਦੇ ਬਜਟ ਵਿੱਚ 9 ਗੁਣਾ ਵਾਧਾ ਕੀਤਾ ਗਿਆ ਹੈ। ਟਰਾਂਸਪੋਰਟ ਬੁਨਿਆਦੀ ਢਾਂਚੇ ‘ਤੇ 75,000 ਕਰੋੜ ਰੁਪਏ ਖਰਚ ਕੀਤੇ ਜਾਣੇ ਨੇ ਸਿਹਤ ਖੇਤਰ ਵਿੱਚ ਸੁਧਾਰ ਲਈ ਨਵੀਆਂ ਮਸ਼ੀਨਾਂ ਲਿਆਉਣ ਦਾ ਕੰਮ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ 2047 ਤੱਕ ਦੇਸ਼ ਨੂੰ ਅਨੀਮੀਆ ਮੁਕਤ ਕਰ ਦਿੱਤਾ ਜਾਵੇਗਾ।
ਇਸ ‘ਚ ਸੋਨਾ-ਚਾਂਦੀ ਅਤੇ ਪਲੈਟੀਨਮ ਮਹਿੰਗੇ ਹੋਣਗੇ। ਸਿਗਰਟ ਮਹਿੰਗੀ ਹੋਵੇਗੀ, ਡਿਊਟੀ ਵਧਾ ਕੇ 16 ਫੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਰਾਮਦ ਦਰਵਾਜ਼ੇ, ਰਸੋਈ ਦੀ ਚਿਮਨੀ ਅਤੇ ਵਿਦੇਸ਼ੀ ਖਿਡੌਣੇ ਵੀ ਮਹਿੰਗੇ ਹੋਣਗੇ ਸ਼ਹਿਰੀ ਵਿਕਾਸ ‘ਤੇ ਸਾਲਾਨਾ 10,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਊਰਜਾ ਸੁਰੱਖਿਆ ਦੇ ਖੇਤਰ ਵਿੱਚ 35 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਨਵਿਆਉਣਯੋਗ ਊਰਜਾ ਖੇਤਰ ਵਿੱਚ 20,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।