ਸੋਸ਼ਲ ਮੀਡੀਆ ਤੇ ਨਵੀਆਂ ਵੀਡੀਓਜ਼ ਹਰ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸੇ ਵਿਚਕਾਰ ਇਕ ਹੋਰ ਨਵੀ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਜਿਸ ਵਿੱਚ ਡਾਕਟਰਾਂ ਵਲੋਂ ਇਕ ਚਮਤਕਾਰ ਵਰਗਾ ਓਪਰੇਸ਼ਨ ਕੀਤਾ ਗਿਆ ਜਿਸ ਨੂੰ ਦੇਖ ਪੂਰੀ ਦੁਨੀਆਂ ਹੈਰਾਨ ਹੈ। ਦਰਅਸਲ, ਡਾਕਟਰਾਂ ਵਲੋਂ ਇਕ ਕੁੜੀ ਦਾ ਓਪਰੇਸ਼ਨ ਕੀਤਾ ਗਿਆ ਜਿਸ ਦੀਆ ਬਾਹਾਂ ਦੁਰਘਟਨਾ ਦੌਰਾਨ ਖਤਮ ਹੋ ਗਈਆਂ ਸੀ। ਡਾਕਟਰਾਂ ਵੱਲੋਂ ਉਸ ਕੁੜੀ ਨੂੰ ਮੁੰਡੇ ਦੀਆ ਬਾਹਾਂ ਲਾਇਆ ਗਈਆਂ ਤੇ ਓਰੇਪਸ਼ਨ ਸਫਲ ਹੋਇਆ।
ਅਸਲ ਵਿੱਚ ਕੇਰਲਾ ਦੀ 18 ਸਾਲ ਦੀ ਕੁੜੀ “ਸ਼੍ਰੇਆ ਸਿਦਨਾਗੌੜਾ” ਨੇ 2016 ਵਿੱਚ ਬੱਸ ਹਾਦਸੇ ਵਿੱਚ ਆਪਣੇ ਦੋਵੇਂ ਹੱਥ ਗਵਾ ਲਏ, ਫਿਰ 2018 ਵਿੱਚ ਭਾਰਤੀ ਸਰਜਨਾਂ ਦੀ ਇੱਕ ਟੀਮ ਨੇ 13 ਘੰਟੇ ਦੀ ਸਰਜਰੀ ਰਾਹੀਂ ਕਿਸੇ ਮਰੇ ਹੋਏ 20 ਸਾਲਾ ਵਿਦਿਆਰਥੀ “ਸਚਿਨ” ਦੀਆਂ ਦੋਵੇਂ ਬਾਹਾਂ “ਸ਼੍ਰੇਆ ਸਿਦਨਾਗੌੜਾ” ਦੇ ਸਰੀਰ ‛ਤੇ ਤਬਦੀਲ ਕਰ ਦਿੱਤੀਆਂ ਸਰਜਰੀ ਸਫਲ ਹੋ ਗਈ ਅਤੇ ਕੁਝ ਹੀ ਮਹੀਨਿਆਂ ਵਿੱਚ “ਸ਼੍ਰੀਆ” ਨੂੰ ਆਪਣੀਆਂ ਨਵੀਆਂ ਬਾਹਾਂ ਮਿਲ ਗਈਆਂ ਜਿਵੇਂ ਕਿ ਦੁਰਘਟਨਾ ਤੋਂ ਪਹਿਲਾਂ ਦੀ
ਤਰ੍ਹਾਂ ਵਰਤੋਂ ਕਰਨ ਦੇ ਯੋਗ ਸੀ। “ਸਚਿਨ” ਦੀਆਂ ਬਾਹਾਂ ਦਾ ਰੰਗ ਕਾਲਾ ਸੀ ਉਹ “ਸ਼੍ਰੇਆ” ਦੀਆਂ ਬਾਹਾਂ ਨਾਲੋਂ ਮੋਟੀਆਂ ਸਨ। ਪਰ ਇੱਕ ਸਾਲ ਬਾਅਦ, ਇਹਨਾਂ ਟਰਾਂਸਪਲਾਂਟ ਕੀਤੀਆਂ ਬਾਹਵਾਂ ਦਾ ਰੰਗ ਅਤੇ ਆਕਾਰ “ਸ਼੍ਰੀਆ” ਦੇ ਬਾਕੀ ਸਰੀਰ ਵਰਗਾ ਹੋ ਗਿਆ ਅਤੇ ਹੁਣ ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ “ਸ਼੍ਰੇਆ” ਦੀਆਂ ਬਾਹਵਾਂ ਦਾ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਚਮਤਕਾਰ ਨੂੰ ਦੇਖ ਹਰ ਕੋਈ ਹੈਰਾਨ ਹੈ।