Friday, November 15, 2024
HomeBreakingਮੌਨੀ ਰਾਏ ਨੇ ਕਰਵਾਇਆ ਵਿਆਹ, ਜੈਮਾਲਾ ਤੋਂ ਲੈ ਕੇ ਵਿਆਹ ਤੱਕ ਦੀਆਂ...

ਮੌਨੀ ਰਾਏ ਨੇ ਕਰਵਾਇਆ ਵਿਆਹ, ਜੈਮਾਲਾ ਤੋਂ ਲੈ ਕੇ ਵਿਆਹ ਤੱਕ ਦੀਆਂ ਰਸਮਾਂ ਦੀ ਦੇਖੋ ਹਰ ਤਸਵੀਰ

ਜਿਸ ਦਿਨ ਦਾ ਮੌਨੀ ਰਾਏ ਅਤੇ ਸੂਰਜ ਨੰਬਿਆਰ ਇੰਤਜ਼ਾਰ ਕਰ ਰਹੇ ਸਨ, ਆਖਰਕਾਰ ਅੱਜ ਉਹ ਦਿਨ ਆ ਹੀ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਅੱਜ ਗੋਆ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਹੁਣ ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਦੁਲਹਨ ਬਣੀ ਮੌਨੀ ਰਾਏ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਮੌਨੀ ਰਾਏ ਦੇ ਦੋਸਤ ਅਰਜੁਨ ਬਿਜਲਾਨੀ ਨੇ ਪਹਿਲੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮਿਸਟਰ ਅਤੇ ਮਿਸਿਜ਼ ਨੰਬਿਆਰ ।

ਇਹ ਮੌਨੀ ਰਾਏ ਅਤੇ ਸੂਰਜ ਦਾ ਦੱਖਣੀ ਭਾਰਤੀ ਵਿਆਹ ਹੈ। ਕਿਉਂਕਿ ਸੂਰਜ ਦੱਖਣੀ ਭਾਰਤੀ ਹੈ, ਇਸ ਲਈ ਉਸ ਦੇ ਸੱਭਿਆਚਾਰ ਦਾ ਸਨਮਾਨ ਕਰਦੇ ਹੋਏ ਮਲਿਆਲੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਹੋਇਆ।

ਸਾਊਥ ਇੰਡੀਅਨ ਦੁਲਹਨ ਬਣੀ ਮੌਨੀ ਰਾਏ ਦੀ ਸਾਦਗੀ ਤਸਵੀਰਾਂ ‘ਚ ਸਾਫ ਨਜ਼ਰ ਆ ਰਹੀ ਹੈ। ਸਾਧਾਰਨ ਲੁੱਕ ‘ਚ ਵੀ ਮੌਨੀ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

ਮੌਨੀ ਨੇ ਵਾਈਟ ਕਲਰ ਦੀ ਖੂਬਸੂਰਤ ਲਾਲ ਬਾਰਡਰ ਸਾੜ੍ਹੀ ਪਾਈ ਹੋਈ ਹੈ। ਮੌਨੀ ਨੇ ਸੋਨੇ ਦੇ ਗਹਿਣਿਆਂ ਨਾਲ ਆਪਣੀ ਬ੍ਰਾਈਡਲ ਲੁੱਕ ਪੂਰੀ ਕੀਤੀ।

ਵਿਆਹ ਦੀਆਂ ਰਸਮਾਂ ਨਿਭਾਉਣ ਵਾਲੇ ਇਸ ਨਵੇਂ ਜੋੜੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਦੋਵਾਂ ਦੀਆਂ ਤਸਵੀਰਾਂ ‘ਤੇ ਕਾਫੀ ਕਮੈਂਟ ਕਰ ਰਹੇ ਹਨ।

ਸੂਰਜ ਨੇ ਆਪਣੇ ਵਿਆਹ ਵਾਲੇ ਦਿਨ ਸੁਨਹਿਰੀ ਕੁੜਤਾ ਅਤੇ ਚਿੱਟੀ ਲੁੰਗੀ ਪਾਈ ਹੋਈ ਹੈ। ਸੂਰਜ ਅਤੇ ਮੌਨੀ ਦੀ ਇਹ ਜੋੜੀ ਇੱਕਠੇ ਬਹੁਤ ਵਧੀਆ ਲੱਗ ਰਹੀ ਹੈ।

ਮੌਨੀ ਦੁਆਰਾ ਵਿਆਹ ਦੇ ਜੋੜੇ ਵਿੱਚ ਮਾਂਗ ਟਿਕਾ, ਮੱਥੇ ਦੀ ਪੱਟੀ, ਝੁਮਕੇ, ਚੋਕਰ ਸੈੱਟ, ਟੈਂਪਲ ਜਿਊਲਰੀ, ਗੋਲਡਨ ਕੜਾ, ਕਮਰਬੰਦ ਸ਼ਾਮਲ ਸਨ। ਮੌਨੀ ਨੇ ਘੱਟੋ-ਘੱਟ ਮੇਕਅੱਪ, ਬਿੰਦੀ ਨਾਲ ਦਿੱਖ ਨੂੰ ਸਾਧਾਰਨ ਰੱਖਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments