ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੇ ਬਿਆਨ ਨੂੰ ਲੈ ਕੇ ਹੰਗਾਮਾ ਵੱਧ ਗਿਆ ਹੈ। ਅਦਾਕਾਰਾ ਨੇ ਭੋਪਾਲ ‘ਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਭਗਵਾਨ ਉਸ ਦੀ ਬ੍ਰਾ ਦਾ ਨਾਪ ਲੈ ਰਿਹਾ ਹੈ। ਇੱਕ ਵੈੱਬ ਸੀਰੀਜ਼ ਦੇ ਐਲਾਨ ਪ੍ਰੋਗਰਾਮ ‘ਚ ਸ਼ਵੇਤਾ ਤਿਵਰੀ ਦੇ ਬਿਆਨ ਦੀ ਨਾ ਸਿਰਫ ਆਲੋਚਨਾ ਹੋ ਰਹੀ ਹੈ, ਸਗੋਂ ਵਿਵਾਦ ਵੀ ਡੂੰਘਾ ਹੁੰਦਾ ਜਾ ਰਿਹਾ ਹੈ| ਜਿੱਥੇ ਸ਼ਵੇਤਾ ਬੁੱਧਵਾਰ ਰਾਤ ਨੂੰ ਮੁੰਬਈ ਵਾਪਸ ਆ ਗਈ ਹੈ, ਉੱਥੇ ਹੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ ਪੁਲਿਸ ਕਮਿਸ਼ਨਰ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ। ਸ਼ਵੇਤਾ ਤਿਵਾਰੀ ਵੈੱਬ ਸੀਰੀਜ਼ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਪ੍ਰੋਡਕਸ਼ਨ ਟੀਮ ਅਤੇ ਪੂਰੀ ਸਟਾਰਕਾਸਟ ਦੇ ਨਾਲ ਭੋਪਾਲ ਪਹੁੰਚੀ ਸੀ।
ਸ਼ਵੇਤਾ ਦੇ ਬਿਆਨ ਨਾਲ ਭਾਵਨਾਵਾਂ ਨੂੰ ਠੇਸ!
ਵੈੱਬ ਸੀਰੀਜ਼ ਦੇ ਪ੍ਰਮੋਸ਼ਨਲ ਪ੍ਰੋਗਰਾਮ ਦੌਰਾਨ ਸ਼ਵੇਤਾ ਤਿਵਾਰੀ ਸਟੇਜ ‘ਤੇ ਬੈਠੀ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਹਾਸੇ-ਮਜ਼ਾਕ ਦਾ ਦੌਰ ਚੱਲਦਾ ਰਿਹਾ। ਫਿਰ ਸ਼ਵੇਤਾ ਨੇ ਕਿਹਾ, ‘ਭਗਵਾਨ ਮੇਰੀ ਬ੍ਰਾ ਦਾ ਸਾਈਜ਼ ਲੈ ਰਿਹਾ ਹੈ।’ ਜਨਤਕ ਮੰਚ ‘ਤੇ ਸ਼ਵੇਤਾ ਦੇ ਅਜਿਹੇ ਬਿਆਨ ਨੂੰ ਅਸ਼ਲੀਲਤਾ ਫੈਲਾਉਣ ਨਾਲ ਜੋੜਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਕਈ ਲੋਕਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਵੀ ਕਹੀ ਹੈ। ਸ਼ਵੇਤਾ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।
ਗ੍ਰਹਿ ਮੰਤਰੀ ਨੇ ਕਮਿਸ਼ਨਰ ਦੀ ਰਿਪੋਰਟ ਮੰਗੀ, ਹੋਵੇਗੀ ਕਾਰਵਾਈ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ ਭੋਪਾਲ ਵਿੱਚ ਸ਼ਵੇਤਾ ਦੇ ਬਿਆਨ ਦਾ ਨੋਟਿਸ ਲਿਆ ਹੈ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰੋਤਮ ਮਿਸ਼ਰਾ ਨੇ ਕਿਹਾ, ‘ਮੈਂ ਵੀ ਸ਼ਵੇਤਾ ਤਿਵਾਰੀ ਦਾ ਬਿਆਨ ਸੁਣਿਆ ਹੈ। ਮੈਂ ਉਹ ਵੀਡੀਓ ਵੀ ਦੇਖੀ ਹੈ। ਮੈਂ ਉਸਦੇ ਬਿਆਨ ਦੀ ਨਿੰਦਾ ਕਰਦਾ ਹਾਂ। ਮੈਂ ਭੋਪਾਲ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਉਸ ਤੋਂ ਬਾਅਦ ਮਾਮਲੇ ‘ਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
‘ਸ਼ੋ ਸਟਾਪਰ’ ਸੀਰੀਜ਼ ਦੀ ਸ਼ੂਟਿੰਗ ਭੋਪਾਲ ‘ਚ ਹੀ ਹੋਵੇਗੀ
ਸ਼ਵੇਤਾ ਤਿਵਾਰੀ ਦੀ ਇਸ ਨਵੀਂ ਵੈੱਬ ਸੀਰੀਜ਼ ਦੀ ਸ਼ੂਟਿੰਗ ਭੋਪਾਲ ‘ਚ ਹੀ ਹੋਣੀ ਹੈ। ਇਸ ਸੀਰੀਜ਼ ਨੂੰ ਮਨੀਸ਼ ਹਰੀਸ਼ੰਕਰ ਡਾਇਰੈਕਟ ਕਰ ਰਹੇ ਹਨ। ਇਸ ਸੀਰੀਜ਼ ਦਾ ਨਾਂ ‘ਸ਼ੋਅ ਸਟਾਪਰਸ’ ਰੱਖਿਆ ਗਿਆ ਹੈ। ਇਸ ਸੀਰੀਜ਼ ‘ਚ ਸ਼ਵੇਤਾ ਤਿਵਾਰੀ ਦੇ ਨਾਲ ਰੋਹਿਤ ਰਾਏ, ਕੰਵਲਜੀਤ, ਸੌਰਭ ਰਾਜ ਜੈਨ ਵੀ ਨਜ਼ਰ ਆਉਣਗੇ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਵੇਤਾ ਵਿਵਾਦਾਂ ਵਿੱਚ ਹੈ। ਸ਼ਵੇਤਾ ਦਾ ਪਤੀ ਰਾਜਾ ਚੌਧਰੀ ਅਤੇ ਅਭਿਨਵ ਕੋਹਲੀ ਦੋਹਾਂ ਨਾਲ ਜ਼ਬਰਦਸਤ ਝਗੜਾ ਹੋ ਚੁੱਕਾ ਹੈ।