Friday, November 15, 2024
HomeSportਬਾਰਸੀਲੋਨਾ ਨੇ ਲੇਵਾਂਡੋਵਸਕੀ ਦੀ ਗੈਰ-ਮੌਜੂਦਗੀ ਵਿੱਚ ਵੀ ਐਟਲੇਟਿਕੋ ਨੂੰ ਇੰਝ ਹਰਾਇਆ

ਬਾਰਸੀਲੋਨਾ ਨੇ ਲੇਵਾਂਡੋਵਸਕੀ ਦੀ ਗੈਰ-ਮੌਜੂਦਗੀ ਵਿੱਚ ਵੀ ਐਟਲੇਟਿਕੋ ਨੂੰ ਇੰਝ ਹਰਾਇਆ

ਮੈਡਰਿਡ: ਸਟਾਰ ਖਿਡਾਰੀ ਰਾਬਰਟ ਲੇਵਾਂਡੋਵਸਕੀ ਦੇ ਬਿਨਾਂ ਖੇਡਦੇ ਹੋਏ ਬਾਰਸੀਲੋਨਾ ਨੇ ਸਪੈਨਿਸ਼ ਲੀਗ ਫੁਟਬਾਲ ਵਿੱਚ ਐਟਲੇਟਿਕੋ ਨੂੰ 1-0 ਨਾਲ ਹਰਾ ਕੇ ਰੀਅਲ ਮੈਡਰਿਡ ਉੱਤੇ ਤਿੰਨ ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਮੈਡ੍ਰਿਡ ਨੂੰ ਸ਼ਨੀਵਾਰ ਨੂੰ ਵਿਲਾਰੀਅਲ ਨੇ 2-1 ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਐਟਲੇਟਿਕੋ ਪੰਜਵੇਂ ਸਥਾਨ ‘ਤੇ ਖਿਸਕ ਗਈ ਹੈ।

ਬਾਰਸੀਲੋਨਾ ਲਈ ਓਸਮਾਨ ਡੇਮਬੇਲੇ ਨੇ ਪਹਿਲੇ ਹਾਫ ਵਿੱਚ ਗੋਲ ਕੀਤਾ। ਬਾਰਸੀਲੋਨਾ ਚੋਟੀ ਦੇ ਸਕੋਰਰ ਲੇਵਾਂਡੋਵਸਕੀ (13 ਗੋਲ) ਦੇ ਬਿਨਾਂ ਮੈਚ ਵਿੱਚ ਗਿਆ ਕਿਉਂਕਿ ਪੋਲੈਂਡ ਦੇ ਸਟ੍ਰਾਈਕਰ ਨੂੰ ਵਿਸ਼ਵ ਕੱਪ ਬ੍ਰੇਕ ਤੋਂ ਪਹਿਲਾਂ ਤਿੰਨ ਮੈਚਾਂ ਦੀ ਮੁਅੱਤਲੀ ਦਿੱਤੀ ਗਈ ਸੀ। ਹੁਣ ਬਾਰਸੀਲੋਨਾ ਸਪੈਨਿਸ਼ ਸੁਪਰ ਕੱਪ ਖੇਡਣ ਲਈ ਸਾਊਦੀ ਅਰਬ ਜਾਵੇਗਾ।

ਵੀਰਵਾਰ ਨੂੰ ਸੈਮੀਫਾਈਨਲ ‘ਚ ਉਨ੍ਹਾਂ ਦਾ ਸਾਹਮਣਾ ਕੋਪਾ ਡੇਲ ਰੇ ਚੈਂਪੀਅਨ ਬੇਟਿਸ ਨਾਲ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ ‘ਚ ਮੈਡ੍ਰਿਡ ਅਤੇ ਵੈਲੇਂਸੀਆ ਦੀ ਟੱਕਰ ਹੋਵੇਗੀ। ਰੀਅਲ ਸੋਸੀਏਦਾਦ ਨੇ ਦੂਜੇ ਮੈਚ ਵਿੱਚ ਅਲਮੇਰੀਆ ਨੂੰ ਹਰਾਇਆ, ਜਦੋਂ ਕਿ ਬੇਟਿਸ ਨੇ ਰੇਓ ਵੈਲੇਕਾਨੋ ਨੂੰ 2-1 ਨਾਲ ਹਰਾਇਆ। ਸੇਵਿਲਾ ਨੇ ਗੇਟਾਫੇ ਨੂੰ 2.1 ਨਾਲ ਹਰਾਇਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments