ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ 2017 ਵਿੱਚ ਹੋਇਆ ਸੀ। ਉਨ੍ਹਾਂ ਨੇ ਜਨਵਰੀ ਵਿੱਚ ਆਪਣੀ ਧੀ ਦਾ ਸੁਆਗਤ ਕੀਤਾ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਦੀ ਧੀ ਵਾਮਿਕਾ ਇੱਕ ਸਾਲ ਦੀ ਹੋ ਗਈ ਹੈ।
ਦੱਸ ਦੇਈਏ ਕਿ ਬੀਤੇ ਦਿਨ ਹੀ ਭਾਰਤ ਤੇ ਸਾਊਥ ਅਫਰੀਕਾ ਦਾ ਲਾਈਵ ਮੈਚ ਸੀ ਤੇ ਜਿਸ ਵਿੱਚ ਅਨੁਸ਼ਕਾ ਅਤੇ ਵਿਰਾਟ ਦੀ ਧੀ ਵਾਮਿਕਾ ਦੇ ਚਿਹਰੇ ਦੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਦੱਸ ਦੇਈਏ ਕਿ ਜਦੋਂ ਉਹ ਅਨੁਸ਼ਕਾ ਦੀਆਂ ਬਾਹਾਂ ‘ਚ ਆਪਣੇ ਡੈਡੀ ਲਈ ਚੀਅਰ ਕਰ ਰਹੀ ਸੀ। ਜਦੋਂ ਵਾਮਿਕਾ ਦੀਆਂ ਤਸਵੀਰਾਂ ਦੀ ਗੱਲ ਆਉਂਦੀ ਹੈ ਤਾਂ ਅਨੁਸ਼ਕਾ ਅਤੇ ਵਿਰਾਟ ਬੇਹੱਦ ਨਿੱਜੀ ਹਨ। ਤੁਹਾਨੂੰ ਦੱਸ ਦੇਈਏ ਕਿ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਅਨੁਸ਼ਕਾ ਤੇ ਵਿਰਾਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਬੇਨਤੀ ਕੀਤੀ ਹੈ ‘ਤੇ ਲਿਖਿਆ ਹੈ।
”ਸਾਨੂੰ ਅਹਿਸਾਸ ਹੋਇਆ ਕਿ ਸਾਡੀ ਧੀ ਦੀਆਂ ਤਸਵੀਰਾਂ ਕੱਲ੍ਹ ਸਟੇਡੀਅਮ ਵਿੱਚ ਕੈਪਚਰ ਕੀਤੀਆਂ ਗਈਆਂ ਸਨ ਅਤੇ ਉਸ ਤੋਂ ਬਾਅਦ ਵਿਆਪਕ ਤੌਰ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ। ਅਸੀਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਨਹੀਂ ਪਤਾ ਸੀ ਕਿ ਕੈਮਰਾ ਸਾਡੇ ‘ਤੇ ਸੀ”।ਇਸ ਮਾਮਲੇ ‘ਤੇ ਸਾਡਾ ਰੁਖ ਅਤੇ ਬੇਨਤੀ ਉਹੀ ਰਹੇਗੀ। ਅਸੀਂ ਸੱਚਮੁੱਚ ਇਸਦੀ ਪ੍ਰਸ਼ੰਸਾ ਕਰਾਂਗੇ। ਜੇਕਰ ਵਾਮਿਕਾ ਦੀਆਂ ਤਸਵੀਰਾਂ ਉਹਨਾਂ ਕਾਰਨਾਂ ਕਰਕੇ ਕਲਿੱਕ/ਪ੍ਰਕਾਸ਼ਿਤ ਨਹੀਂ ਕੀਤੀਆਂ ਜਾਣਗੀਆਂ ਜੋ ਅਸੀਂ ਪਹਿਲਾਂ ਦੱਸ ਚੁੱਕੇ ਹਾਂ।
ਤੁਹਾਡਾ ਧੰਨਵਾਦ!
ਅਨੁਸ਼ਕਾ ਸ਼ਰਮਾ ਅਭਿਨੇਤਰੀ ਨੇ ਇੱਕ ਨੋਟ ਪੋਸਟ ਕੀਤਾ ਸੀ ਜਿਸ ਵਿੱਚ ਲਿਖਿਆ ਸੀ ਕਿ “ਅਸੀਂ ਵਾਮਿਕਾ ਦੀਆਂ ਤਸਵੀਰਾਂ/ਵੀਡੀਓਜ਼ ਪ੍ਰਕਾਸ਼ਿਤ ਨਾ ਕਰਨ ਲਈ ਭਾਰਤੀ ਅਤੇ ਜ਼ਿਆਦਾਤਰ ਮੀਡੀਆ ਭਾਈਚਾਰੇ ਦੇ ਤਹਿ ਦਿਲੋਂ ਧੰਨਵਾਦੀ ਹਾਂ। ਮਾਤਾ -ਪਿਤਾ ਹੋਣ ਦੇ ਨਾਤੇ, ਚਿੱਤਰ/ਵੀਡੀਓ ਰੱਖਣ ਵਾਲੇ ਕੁੱਝ ਲੋਕਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਅੱਗੇ ਵਧਣ ਲਈ ਸਾਡਾ ਸਮਰਥਨ ਕਰਨ। ਅਸੀਂ ਆਪਣੀ ਧੀ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਦੂਰ ਆਪਣੀ ਜ਼ਿੰਦਗੀ ਜੀਣ ਦਾ ਮੌਕਾ ਦੇਣਾ ਚਾਹੁੰਦੇ ਹਾਂ। ਇਸ ਲਈ ਕਿਰਪਾ ਕਰਕੇ ਸਾਡੇ ਮਾਮਲੇ ਵਿੱਚ ਸੰਜਮ ਦਾ ਅਭਿਆਸ ਕਰੋ।”