Friday, November 15, 2024
HomeNationalਮੋਬਾਈਲ ਯੂਜ਼ਰਾਂ ਲਈ ਬੁਰੀ ਖ਼ਬਰ, ਇਹਨਾਂ ਸਿਮ-ਕਾਰਡਾਂ ਦੀਆਂ ਅੱਜ ਤੋਂ ਬੰਦ ਹੋ...

ਮੋਬਾਈਲ ਯੂਜ਼ਰਾਂ ਲਈ ਬੁਰੀ ਖ਼ਬਰ, ਇਹਨਾਂ ਸਿਮ-ਕਾਰਡਾਂ ਦੀਆਂ ਅੱਜ ਤੋਂ ਬੰਦ ਹੋ ਜਾਣਗੀਆਂ ਇਨਕਮਿੰਗ ਤੇ ਆਊਟਗੋਇੰਗ ਕਾਲਾਂ

ਦੂਰਸੰਚਾਰ ਵਿਭਾਗ (DoT) ਨੇ ਪਿਛਲੇ ਸਾਲ 7 ਦਸੰਬਰ ਨੂੰ 9 ਤੋਂ ਵੱਧ ਸਿਮ ਕਾਰਡ ਰੱਖਣ ਦੀ ਛੋਟ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ। ਦੱਸ ਦੇਈਏ ਕਿ ਇਸ ਦੇ ਨਾਲ ਹੀ ਉਪਭੋਗਤਾ ਨੂੰ 9 ਤੋਂ ਵੱਧ ਸਿਮ ਦੀ ਪੁਸ਼ਟੀ ਕਰਨ ਲਈ 45 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਜਿਸ ਦੀ ਸਮਾਂ ਸੀਮਾ ਅੱਜ ਯਾਨੀ 20 ਜਨਵਰੀ 2022 ਤੋਂ ਖਤਮ ਹੋ ਰਹੀ ਹੈ।

ਅਜਿਹੇ ‘ਚ ਬਿਨਾਂ ਵੈਰੀਫਿਕੇਸ਼ਨ ਦੇ 9 ਤੋਂ ਜ਼ਿਆਦਾ ਸਿਮ ਰੱਖਣ ਵਾਲੇ ਯੂਜ਼ਰ ਦਾ ਸਿਮ ਕਾਰਡ ਬੰਦ ਕਰ ਦਿੱਤਾ ਜਾਵੇਗਾ। ਇੰਨ੍ਹਾਂ ਸਿਮ ਕਾਰਡਾਂ ਤੋਂ ਕੋਈ ਆਊਟਗੋਇੰਗ ਤੇ ਇਨਕਮਿੰਗ ਕਾਲ ਨਹੀਂ ਕੀਤੀ ਜਾ ਸਕਦੀ ਹੈ| ਮਤਲਬ ਇਹ ਸਿਮ ਪੂਰੀ ਤਰ੍ਹਾਂ ਕਬਾੜ ਹੋ ਜਾਵੇਗਾ। DoT ਦਾ ਨਵਾਂ ਸਿਮ ਕਾਰਡ ਨਿਯਮ 7 ਦਸੰਬਰ 2021 ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ।

DoT ਨੇ ਦੂਰਸੰਚਾਰ ਆਪਰੇਟਰਾਂ ਨੂੰ ਬਿਨਾਂ ਵੈਰੀਫਿਕੇਸ਼ਨ ਦੇ 9 ਤੋਂ ਵੱਧ ਸਿਮ ਚਲਾਉਣ ਵਾਲੇ ਉਪਭੋਗਤਾਵਾਂ ਦੇ ਸਿਮ ਕਾਰਡਾਂ ‘ਤੇ 30 ਦਿਨਾਂ ਲਈ ਆਊਟਗੋਇੰਗ ਕਾਲਾਂ ਅਤੇ 45 ਦਿਨਾਂ ਲਈ ਇਨਕਮਿੰਗ ਕਾਲਾਂ ਨੂੰ ਰੋਕਣ ਦਾ ਆਦੇਸ਼ ਦਿੱਤਾ ਸੀ। ਹੁਣ ਇਸ ਦੇ ਨਾਲ ਹੀ ਸਿਮ ਨੂੰ 60 ਦਿਨਾਂ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਸਨ। ਉੱਥੇ ਹੀ ਅੰਤਰਰਾਸ਼ਟਰੀ ਰੋਮਿੰਗ, ਬਿਮਾਰ ਅਤੇ ਅਪਾਹਜ ਵਿਅਕਤੀਆਂ ਲਈ 30 ਦਿਨਾਂ ਦੇ ਵਾਧੂ ਸਮੇਂ ਦਾ ਐਲਾਨ ਕੀਤਾ ਗਿਆ ਸੀ।

ਦੂਰਸੰਚਾਰ ਵਿਭਾਗ ਦੇ ਅਨੁਸਾਰ, ਜੇਕਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਜਾਂ ਬੈਂਕ ਜਾਂ ਕਿਸੇ ਹੋਰ ਵਿੱਤੀ ਸੰਸਥਾ ਦੀ ਤਰਫੋਂ ਮੋਬਾਈਲ ਨੰਬਰ ਦੇ ਵਿਰੁੱਧ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਅਜਿਹੇ ਸਿਮ ਦੀਆਂ ਆਊਟਗੋਇੰਗ ਕਾਲਾਂ ਨੂੰ 5 ਦਿਨਾਂ ਦੇ ਅੰਦਰ ਅਤੇ ਇਨਕਮਿੰਗ ਕਾਲਾਂ ਨੂੰ 10 ਦਿਨਾਂ ਦੇ ਅੰਦਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਦਕਿ ਸਿਮ 15 ਦਿਨਾਂ ਵਿੱਚ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਦੂਰਸੰਚਾਰ ਵਿਭਾਗ ਦੇ ਨਵੇਂ ਨਿਯਮਾਂ ਮੁਤਾਬਿਕ ਭਾਰਤ ਦਾ ਕੋਈ ਵੀ ਨਾਗਰਿਕ ਆਪਣੇ ਨਾਂ ‘ਤੇ ਵੱਧ ਤੋਂ ਵੱਧ 9 ਸਿਮ ਰੱਖ ਸਕਦਾ ਹੈ। ਜਦਕਿ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਸਮੇਤ 6 ਸਿਮ ਰੱਖਣ ਦੀ ਛੋਟ ਹੈ। ਦੱਸ ਦੇਈਏ ਕਿ ਨਵੇਂ ਨਿਯਮਾਂ ਮੁਤਬਿਕ ਇੱਕ ਆਈਡੀ ‘ਤੇ 9 ਤੋਂ ਵੱਧ ਸਿਮ ਰੱਖਣਾ ਗੈਰ-ਕਾਨੂੰਨੀ ਹੋਵੇਗਾ। ਆਨਲਾਈਨ ਧੋਖਾਧੜੀ, ਇਤਰਾਜ਼ਯੋਗ ਕਾਲਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments