Friday, November 15, 2024
HomeSportIND vs ZIM: ਭਾਰਤ-ਜ਼ਿੰਬਾਬਵੇ ਵਿਚਾਲੇ ਛੇ ਸਾਲ ਬਾਅਦ ਖੇਡਿਆ ਜਾਵੇਗਾ ਟੀ-20 ਮੈਚ

IND vs ZIM: ਭਾਰਤ-ਜ਼ਿੰਬਾਬਵੇ ਵਿਚਾਲੇ ਛੇ ਸਾਲ ਬਾਅਦ ਖੇਡਿਆ ਜਾਵੇਗਾ ਟੀ-20 ਮੈਚ

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਵਿਸ਼ਵ ਕੱਪ ਦਾ 42ਵਾਂ ਮੈਚ ਐਤਵਾਰ (6 ਨਵੰਬਰ) ਨੂੰ ਮੈਲਬੋਰਨ ‘ਚ ਖੇਡਿਆ ਜਾਵੇਗਾ। ਇਹ ਸੁਪਰ-12 ਦੌਰ ਦਾ ਆਖਰੀ ਮੈਚ ਹੋਵੇਗਾ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਕ ਪਾਸੇ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ‘ਚ ਚੱਲ ਰਹੀ ਹੈ ਤਾਂ ਦੂਜੇ ਪਾਸੇ ਜ਼ਿੰਬਾਬਵੇ ਉਲਟਫੇਰ ਕਰਨ ‘ਚ ਮਾਹਰ ਹੈ।

ਅਜਿਹੇ ‘ਚ ਟੀਮ ਇੰਡੀਆ ਨੂੰ ਉਸ ਦੇ ਖਿਲਾਫ ਸਾਵਧਾਨ ਰਹਿਣਾ ਹੋਵੇਗਾ। ਭਾਰਤੀ ਟੀਮ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਉਹ ਸੈਮੀਫਾਈਨਲ ‘ਚ ਪਹੁੰਚਣ ਲਈ ਜਿੱਤ ਦੀ ਤਲਾਸ਼ ‘ਚ ਹੈ। ਜੇਕਰ ਟੀਮ ਇੰਡੀਆ ਦਾ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਵੀ ਉਹ ਸੱਤ ਅੰਕਾਂ ਨਾਲ ਅੱਗੇ ਹੋ ਜਾਵੇਗੀ।

ਇਸ ਦੇ ਨਾਲ ਹੀ ਜ਼ਿੰਬਾਬਵੇ ਖਿਲਾਫ ਹਾਰ ਤੋਂ ਬਾਅਦ ਟੀਮ ਟੂਰਨਾਮੈਂਟ ਤੋਂ ਵੀ ਬਾਹਰ ਹੋ ਸਕਦੀ ਹੈ। ਜ਼ਿੰਬਾਬਵੇ ਪਹਿਲਾਂ ਹੀ ਚਾਰ ਮੈਚਾਂ ਵਿੱਚ ਤਿੰਨ ਅੰਕਾਂ ਨਾਲ ਬਾਹਰ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments