ਫਿਰੋਜ਼ਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਇੱਕ ਲੜਕੀ ਨੇ ਵਿਆਹ ਤੋਂ ਪਹਿਲਾਂ ਹੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਤਿੰਨ ਮਹੀਨੇ ਪਹਿਲਾਂ ਕੁੜੀ-ਮੁੰਡੇ ਦੀ ਸਗਾਈ ਹੋਈ ਸੀ। ਇਸ ਦੌਰਾਨ ਉਹ ਪ੍ਰੀਵੈਡ ਸ਼ੂਟ ਲਈ ਕਸ਼ਮੀਰ ਗਏ ਅਤੇ ਉੱਥੇ ਦੋਹਾਂ ਵਿਚਾਲੇ ਸਰੀਰਕ ਸੰਬੰਧ ਵੀ ਬਣ ਗਏ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਾਪਸ ਆਉਣ ਤੋਂ ਬਾਅਦ ਮੁੰਡੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਪਰੇਸ਼ਾਨ ਹੋ ਕੁੜੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਪੀੜਤ ਕੁੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ 20 ਸਾਲ ਦੀ ਕੁੜੀ ਦੀ ਜੁਲਾਈ ਵਿੱਚ ਗਿੱਲ ਪਿੰਡ ਦੇ ਸੁਖਦੇਵ ਸਿੰਘ ਨਾਲ ਸਗਾਈ ਹੋਈ ਸੀ। ਇਸ ਤੋਂ ਬਾਅਦ ਸਾਰਾ ਕੁਝ ਠੀਕ ਚੱਲ ਰਿਹਾ ਸੀ। ਨਵੰਬਰ ਮਹੀਨੇ ਦੀ 26 ਤਰਕੀ ਨੂੰ ਵਿਆਹ ਹੋਣਾ ਸੀ। ਪਰ ਉਸ ਤੋਂ ਪਹਿਲਾਂ ਹੀ ਇਹ ਸਭ ਕੁੱਝ ਹੋ ਗਿਆ। ਸੁਖਦੇਵ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਕਸ਼ਮੀਰ ਜਾ ਕੇ ਪ੍ਰੀ ਵੈਡਿੰਗ ਸ਼ੂਟ ਕਰਾਉਣਾ ਹੈ। ਕੁੜੀ-ਮੁੰਡਾ ਇੱਕ ਅਕਤੂਬਰ ਤੋਂ 3 ਅਕਤੂਬਰ ਤੱਕ ਕਸ਼ਮੀਰ ਰਹੇ। ਵਾਪਸ ਆਉਣ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਮੈਸੇਜ ਕਰਕੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਲੜਕੀ ਦਾ ਕਰੈਕਟਰ ਠੀਕ ਨਹੀਂ ਹੈ।
ਇਸ ਤੋਂ ਬਾਅਦ ਅਕਤੂਬਰ ਦੀ 21 ਤਰੀਕ ਨੂੰ ਮੁੰਡੇ ਦੇ ਘਰ ਗਏ ਤਾਂ ਉਸ ਦੇ ਪਰਿਵਾਰ ਨੇ ਬੇਇਜ਼ਤੀ ਕੀਤੀ। ਪਿਓ ਦੀ ਬੇਇਜ਼ਤੀ ਤੋਂ ਪ੍ਰੇਸ਼ਾਨ ਹੋ ਕੁੜੀ ਨੇ ਉਸੇ ਰਾਤ ਨੂੰ ਨਹਿਰ ‘ਚ ਛਾਲ ਮਾਰ ਦਿੱਤੀ। ਦੋ ਦਿਨ ਬਾਅਦ ਕੁੜੀ ਦੀ ਲਾਸ਼ ਬਰਾਮਦ ਹੋਈ। ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਖਿਲਾਫ 306 ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਆਰੋਪੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜੋਕਿ ਹਾਲੇ ਵੀ ਫਰਾਰ ਚੱਲ ਰਿਹਾ ਹੈ।