ਨਵੀਂ ਦਿੱਲੀ: ਛੱਠ ਪੂਜਾ ਦਾ ਤਿਉਹਾਰ ਆਉਣ ਵਿੱਚ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਤੋਂ ਪਹਿਲਾਂ ਹੀ ਦਿੱਲੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਛਠ ਪੂਜਾ ਤੋਂ ਪਹਿਲਾਂ ਕਾਲਿੰਦੀ ਕੁੰਜ ਦੀ ਯਮੁਨਾ ਨਦੀ ‘ਚ ਜ਼ਹਿਰੀਲੀ ਝੱਗ ਸਾਹਮਣੇ ਆਈ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸਥਾਨਕ ਲੋਕ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ ਅਤੇ ਪੂਜਾ ਤੋਂ ਪਹਿਲਾਂ ਨਦੀ ਦੇ ਸਾਫ ਹੋਣ ਦੀ ਉਮੀਦ ਕਰ ਰਹੇ ਹਨ।
ਸਥਾਨਕ ਔਰਤਾਂ ਨੇ ਦੱਸਿਆ ਕਿ ਛਠ ਦਾ ਤਿਉਹਾਰ ਸ਼ੁਰੂ ਹੋਣ ਵਾਲਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਪੂਜਾ ਤੋਂ ਪਹਿਲਾਂ ਨਦੀ ਦੀ ਸਫਾਈ ਕੀਤੀ ਜਾਵੇ। ਹਰ ਸਾਲ ਨਦੀ ਵਿੱਚ ਜ਼ਹਿਰੀਲੀ ਝੱਗ ਦਿਖਾਈ ਦਿੰਦੀ ਹੈ। ਜ਼ਹਿਰੀਲੇ ਪਾਣੀ ‘ਚ ਨਹਾਉਣ ਨਾਲ ਚਮੜੀ ‘ਤੇ ਧੱਫੜ, ਖਾਰਸ਼ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਪਰ ਸਾਡੀ ਮਜਬੂਰੀ ਹੈ, ਅਜਿਹੇ ‘ਚ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ।