ਫ਼ਿਲਮਾਂ ਵਿੱਚ ਤੁਸੀ ਪੁਲਿਸ ਨੂੰ ਚੋਰਾਂ ਦੇ ਪਿੱਛੇ ਭੱਜ ਕੇ ਉਨ੍ਹਾਂ ਨੂੰ ਦਬੋਚਦੇ ਕਈ ਵਾਰ ਵੇਖਿਆ ਹੋਵੇਗਾ, ਪਰ ਅਸਲ ਜ਼ਿੰਦਗੀ ਵਿੱਚ ਕਦੀ ਵੀ ਨਹੀਂ| ਪਰ ਇੱਕ ਅਜਿਹਾ ਹੀ ਮਾਮਲਾ ਕਰਨਾਟਕ ਦੇ ਮੰਗਲੁਰੁ ਸ਼ਹਿਰ ਤੋਂ ਸਾਹਮਣੇ ਆਇਆ ਹੈ| ਕੁਝ ਦਿਨ ਪਹਿਲਾਂ ਤਿੰਨ ਚੋਰ ਮਜ਼ਦੂਰ ਦਾ ਮੋਬਾਈਲ ਖੋਹ ਕੇ ਭੱਜ ਰਹੇ ਸੀ, ਪਰ ਮੌਕੇ ਤੇ ਅਸਿਸਟੈਂਟ ਸਬ ਇੰਸਪੈਕਟਰ ਵਰੁਣ ਅਲਵਾ ਪੁਹੰਚ ਗਏ ਤੇ ਉਹ ਕਾਰ ਤੋਂ ਉਤਾਰੇ ਤੇ ਚੋਰਾਂ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ| ਕਾਫ਼ੀ ਦੂਰ ਤਕ ਭੱਜਣ ਤੋਂ ਬਾਅਦ ਪੁਲਿਸ ਅਫ਼ਸਰ ਨੇ ਚੋਰ ਨੂੰ ਫੱੜ ਲਿਆ| ਕਿਸੇ ਵਿਅਕਤੀ ਨੇ ਇਸ ਦਾ ਵੀਡੀਓ ਬਣਾ ਲਿਆ ਜੋ ਇਸ ਵਕਤ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਿਹਾ ਹੈ| ਲੋਕ ਇਸ ਨੂੰ ਦੇਖ ਕੇ ਆਪਣਾ ਸੁਝਾਵ ਦੇ ਰਹੇ ਹਨ|
ਰਿਪੋਰਟਰਸ ਦੇ ਮੁਤਾਬਿਕ ਇਹ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ| ਸ਼ਹਿਰ ਦੇ ਨਹਿਰੂ ਗਰਾਉਂਡ ਇਲਾਕੇ ਵਿੱਚ ਤਿੰਨ ਚੋਰਾਂ ਨੇ ਇਕ ਮਜ਼ਦੂਰ ਤੋਂ ਮੋਬਾਈਲ ਖੋਹ ਲਿਆ ਤੇ ਭਜਨ ਲੱਗ ਗਏ| ਅਸਿਸਟੈਂਟ ਸਬ ਇੰਸਪੈਕਟਰ ਵਰੁਣ ਉਥੋਂ ਗੁਜ਼ਰ ਰਹੇ ਸੀ ਤੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਹ ਚੋਰਾਂ ਦੇ ਪਿੱਛੇ ਭੱਜ ਗਏ ਤੇ ਕੁਝ ਦੂਰ ਭਜਨ ਤੋਂ ਬਾਅਦ ਉਨ੍ਹਾਂ ਨੇ ਚੋਰ ਨੂੰ ਦਬੋਚ ਲਿਆ| ਇਸ ਘਟਨਾ ਦਾ ਵੀਡੀਓ ਜਿੱਦਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ, ਇਸੇ ਤਰਾਂ ਹੀ ਇਹ ਗੱਲ ਪੁਲਿਸ ਅਧਿਕਾਰੀਆਂ ਤਕ ਪਹੁੰਚੀ| ਉਨ੍ਹਾਂ ਨੇ ਪੁਲਿਸ ਅਧਿਕਾਰੀ ਦੀ ਤਾਰੀਫ਼ ਕੀਤੀ|
ਮੰਗਲੁਰੁ ਸਿਟੀ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਕਮਿਸ਼ਨਰ ਨੇ ਏਐਸਆਈ ਵਰੁਣ ਅਲਵਾ ਦਾ ਵੀਡੀਓ ਚਰਚਾ ਵਿੱਚ ਆਉਣ ਤੋਂ ਬਾਅਦ 10,000 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਹੈ ਤੇ ਉਨ੍ਹਾਂ ਦੀ ਤਾਰੀਫ਼ ਵੀ ਕੀਤੀ ਹੈ| ਪੁਲਿਸ ਦੇ ਮੁਤਾਬਿਕ ਫੜ੍ਹਿਆ ਗਿਆ ਵਿਅਕਤੀ ਪਹਿਲਾਂ ਵੀ ਲੁੱਟ-ਕਹੋ ਦੇ ਮਾਮਲਿਆਂ ਵਿੱਚ ਸ਼ਾਮਿਲ ਰਿਹਾ ਹੈ| ਫਿਲਹਾਲ ਸੋਸ਼ਲ ਮੀਡਿਆ ਤੇ ਪੁਲਿਸਕਰਮੀ ਹੀਰੋ ਬਣ ਗਿਆ ਹੈ ਤੇ ਸਾਰੇ ਲੋਕ ਇਸ ਵੀਡੀਓ ਦੀ ਤਾਰੀਫ਼ ਕਰ ਰਹੇ ਹਨ| ਹੁਣ ਤਕ ਸਾਰੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ|