ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁੜ ਤੋਂ ਸੁਰਖੀਆਂ ਵਿੱਚ ਆ ਗਈ ਹੈ। ਇਸ ਵਾਰ ਉਹ ਆਪਣੇ ਬਿਆਨਾਂ ਕਾਰਨ ਨਹੀਂ ਬਲਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਦਿੱਤੇ ਗਏ ਬਿਆਨ ਕਾਰਨ ਸੁਰਖੀਆਂ ਵਿੱਚ ਆਈ ਹੈ। ਦਰਅਸਲ ਕੰਗਨਾ ਰਣੌਤ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕੀਤੀ ਸੀ ਜਿਸ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਕੁਝ ਅਜਿਹਾ ਕਹਿੰਦੇ ਦਿਖਾਈ ਦੇ ਰਹੇ ਹਨ, ਜਿਸਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਉਹ ਕੰਗਨਾ ਦੇ ਮੁਰੀਦ ਹੋ ਗਏ ਹਨ।
ਕੰਗਨਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਯੋਗੀ ਆਦਿਤਿਆਨਾਥ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉਹ ਕੰਗਨਾ ਦੀ ਫਿਲਮ ਜ਼ਰੂਰ ਦੇਖਣ ਜਾਣਗੇ। ਕੰਗਨਾ ਨੇ ਇਸ ਵੀਡੀਓ ਕਲਿੱਪ ਨੂੰ ਆਪਣੀ ਇੰਸਟਾ ਸਟੋਰੀ ਵਿੱਚ ਸਾਂਝਾ ਕਰਦਿਆਂ ‘ਮਹਾਰਾਜ ਜੀ’ ਲਿਖਿਆ ਹੈ ਤੇ ਯੋਗੀ ਆਦਿਤਿਆਨਾਥ ਨੂੰ ਟੈਗ ਵੀ ਕੀਤਾ ਹੈ।
ਦੱਸ ਦੇਈਏ ਕਿ ਕੰਗਨਾ ਰਣੌਤ ਹਮੇਸ਼ਾ ਹੀ ਵਿਵਾਦਾਂ ਚ ਘਿਰੀ ਰਹਿੰਦੀ ਹੈ| ਪਹਿਲਾਂ ਵੀ ਕੰਗਨਾ ਕਿਸਾਨਾਂ ‘ਤੇ ਕੀਤੇ ਗਏ ਆਪਣੇ ਟਵੀਟ ਦੇ ਕਾਰਨ ਚਰਚਾ ਵਿੱਚ ਆਈ ਸੀ ਤੇ ਹੁਣ ਯੋਗੀ ਆਦਿਤਿਆਨਾਥ ਵਾਲੇ ਮੁੱਦੇ ਨੇ ਉਸ ਨੂੰ ਘੇਰ ਲਿਆ ਹੈ|