ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਕੋਰੋਨਾ ਸੰਕ੍ਰਮਣ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ 480 ਲੋਕਾਂ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ, ਜਿਸ ਤੋਂ ਬਾਅਦ ਸ਼ਹਿਰ ‘ਚ ਐਕਟਿਵ ਮਰੀਜ਼ਾਂ ਦੀ ਗਿਣਤੀ 2227 ਹੋ ਗਈ। ਪਰ ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਕੋਰੋਨਾ ਵਿਸਫੋਟ ਹੋਇਆ। ਅੰਮ੍ਰਿਤਸਰ ‘ਚ ਇਕ ਕੋਰੋਨਾ ਮਰੀਜ਼ 12 ਦੇ ਕਰੀਬ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਅੰਮ੍ਰਿਤਸਰ ‘ਚ 480 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਅੰਮ੍ਰਿਤਸਰ ‘ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 49 ਹਜ਼ਾਰ 892 ਹੋ ਗਈ ਹੈ। ਦੱਸਦੇਈਏ ਕਿ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਮਰੀਜ਼ ਔਸਤਨ 12 ਵਿਅਕਤੀਆਂ ਨੂੰ ਕਰੋਨਾ ਪਾਜ਼ੀਟਿਵ ਬਣਾ ਰਿਹਾ ਹੈ।
ਤੀਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਇੱਕ ਹਫ਼ਤੇ ਵਿੱਚ ਇਹ ਅੰਕੜਾ 5.1 ਪ੍ਰਤੀ ਮਰੀਜ਼ ਦਰਜ ਕੀਤਾ ਗਿਆ ਸੀ| ਬੁੱਧਵਾਰ ਨੂੰ ਇਹ ਅੰਕੜਾ ਸਿੱਧਾ ਪ੍ਰਤੀ ਮਰੀਜ਼ 9 ਤੱਕ ਪਹੁੰਚ ਗਿਆ ਤੇ ਦੂਜੇ ਪਾਸੇ, ਸਕਾਰਾਤਮਕਤਾ ਦਰ ਵੀ ਵਧ ਕੇ 3.11 ਫ਼ੀਸਦ ਹੋ ਗਈ ਹੈ, ਜੋ ਮੰਗਲਵਾਰ ਨੂੰ 3.09 ਫ਼ੀਸਦ ਸੀ। ਇਸ ਦੇ ਨਾਲ ਹੀ ਰਿਕਵਰੀ ਦਰ 92.33 ਫ਼ੀਸਦ ‘ਤੇ ਆ ਗਈ।
ਸਿਹਤ ਵਿਭਾਗ ਦੇ ਵੇਰਵਿਆਂ ਅਨੁਸਾਰ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ 5220 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 480 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬੁੱਧਵਾਰ ਦੀ ਰਿਪੋਰਟ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿੱਚ ਕੋਰੋਨਾ ਦੇ ਵਾਧੇ ਦੀ ਦਰ ਬਹੁਤ ਜ਼ਿਆਦਾ ਹੈ। 480 ਮਰੀਜ਼ਾਂ ਵਿੱਚੋਂ 68 ਲੋਕ ਪਿੰਡਾਂ ਦੇ ਸਨ, ਜਦਕਿ ਅੰਮ੍ਰਿਤਸਰ ਦੇ ਸ਼ਹਿਰੀ ਖੇਤਰਾਂ ਵਿੱਚ 412 ਲੋਕ ਪਾਜ਼ੀਟਿਵ ਪਾਏ ਗਏ।