ਦੁਨੀਆ ਉੱਪਰ ਤੁਸੀ ਕਈ ਚਮਤਕਾਰ ਹੁੰਦੇ ਹੋਏ ਦੇਖੇ ਹੋਣਗੇ। ਪਰ ਉਨ੍ਹਾਂ ਵਿੱਚੋਂ ਕੁਝ ਚਮਤਕਾਰ ਅਜਿਹੇ ਹੁੰਦੇ ਹਨ ਜਿਹੜੇ ਹਰ ਕਿਸੇ ਨੂੰ ਹੈਰਾਨ ਕਰ ਦਿੰਦੇ ਹਨ। ਮੈਕਸੀਕੋ ਤੋਂ ਵੀ ਇੱਕ ਅਜਿਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਿੰਨ ਸਾਲਾਂ ਬੱਚੀ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ ਉਹ ਅਚਾਨਕ ਜ਼ਿੰਦਾ ਹੋ ਗਈ। ਦਰਅਸਲ, ਉਹ ਬੱਚੀ ਆਪਣੇ ਸੰਸਕਾਰ ਵਾਲੇ ਦਿਨ ਜਾਗ ਪਈ।
ਤਿੰਨ ਸਾਲਾ ਬੱਚੀ ਸੰਸਕਾਰ ਵਾਲੇ ਦਿਨ ਹੋਈ ਜ਼ਿੰਦਾ
ਦੱਸ ਦੇਈਏ ਕਿ ਇਹ ਮਾਮਲਾ 17 ਅਗਸਤ ਨੂੰ ਸਾਹਮਣੇ ਆਇਆ। ਮੈਕਸੀਕੋ ਦੇ ਸੈਨ ਲੁਈਸ ਪੋਟੋਸੀ ‘ਚ ਰਹਿਣ ਵਾਲੀ ਤਿੰਨ ਸਾਲਾ ਕੈਮੇਲੀਆ ਰੋਕਸਾਨਾ ਨੂੰ ਪੇਟ ਦੀ ਇਨਫੈਕਸ਼ਨ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਇਲਾਜ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਲਾਂਕਿ ਮੌਤ ਦੇ ਬਾਰਾਂ ਘੰਟਿਆਂ ਬਾਅਦ ਹੈਰਾਨ ਕਰਨ ਵਾਲਾ ਚਮਤਕਾਰ ਹੋਇਆ। ਅਸਲ ‘ਚ, ਜਦੋਂ ਕੈਮੇਲੀਆ ਦਾ ਸੰਸਕਾਰ ਕੀਤਾ ਜਾ ਰਿਹਾ ਸੀ, ਉਸਦੀ ਮਾਂ ਨੇ ਸੋਚਿਆ ਕਿ ਉਸਦੀ ਧੀ ਜਾਗ ਗਈ ਹੈ। ਪਰ ਲੋਕਾਂ ਨੇ ਇਸ ਨੂੰ ਗਲਤਫਹਿਮੀ ਦੱਸਿਆ ਅਤੇ ਤਾਬੂਤ ਨੂੰ ਖੋਲ੍ਹਣ ਨਹੀਂ ਦਿੱਤਾ। ਆਖਰ ਬੱਚੀ ਅੰਦਰੋਂ ਰੋਣ ਲੱਗੀ ਅਤੇ ਆਪਣੀ ਮਾਂ ਨੂੰ ਬੁਲਾਉਣ ਲੱਗੀ। ਫਿਰ ਤਾਬੂਤ ਖੋਲ੍ਹਿਆ ਗਿਆ ਅਤੇ ਬੱਚੀ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਸੰਸਕਾਰ ਉੱਪਰ ਮੌਜੂਦ ਸਾਰੇ ਲੋਕ ਬੱਚੀ ਨੂੰ ਜ਼ਿੰਦਾ ਦੇਖ ਹੈਰਾਨ ਰਹਿ ਗਏ। ਕਈਆਂ ਅਨੁਸਾਰ ਉਸ ਨੂੰ ਦੂਜੀ ਜ਼ਿੰਦਗੀ ਮਿਲ ਗਈ।