ਪੰਜਾਬ ਪੁਲਿਸ ਨੇ ਇੱਕ ਟਵਿੱਟਰ ਯੂਜ਼ਰ ਨੂੰ ਸ਼ਾਨਦਾਰ ਜਵਾਬ ਦਿੱਤਾ ਹੈ। ਉਸ ਨੇ ਆਪਣੇ ਟਵੀਟ ‘ਚ ਦਾਅਵਾ ਕੀਤਾ ਕਿ ਔਰਤ ਨੂੰ ‘ਆਈ ਲਾਈਕ ਯੂ’ ਮੈਸੇਜ ਭੇਜਣ ‘ਤੇ ਔਰਤ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਉਸ ਵਿਅਕਤੀ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ ਅਤੇ ਉਸ ਨੇ ਪੁਲਿਸ ਤੋਂ ਵੀ ਉਸ ਦੀ ਸੁਰੱਖਿਆ ਲਈ ਮਦਦ ਦੀ ਮੰਗ ਕੀਤੀ ਸੀ। ਵਿਅਕਤੀ ਦੇ ਇਸ ਟਵੀਟ ‘ਤੇ ਪੁਲਿਸ ਵੱਲੋਂ ਦਿੱਤੇ ਗਏ ਜਵਾਬ ਤੋਂ ਬਾਅਦ ਇਹ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਇਸ ਦੇ ਨਾਲ ਹੀ ਵਿਅਕਤੀ ਨੇ ਹੁਣ ਆਪਣਾ ਟਵੀਟ ਡਿਲੀਟ ਕਰ ਦਿੱਤਾ ਹੈ। ਪਰ ਇਸ ਟਵੀਟ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੁਸ਼ਾਂਤ ਦੱਤ ਨਾਂ ਦੇ ਇਸ ਟਵਿਟਰ ਯੂਜ਼ਰ ਨੇ ਪੁਲਸ ਨੂੰ ਟਵੀਟ ਕਰਦੇ ਹੋਏ ਸ਼ਿਕਾਇਤ ਕੀਤੀ ਹੈ ਕਿ, ”ਸਰ, ਮੈਂ ਕਿਸੇ ਨੂੰ ‘ਮੈਂ ਤੁਹਾਨੂੰ ਪਸੰਦ ਕਰਦਾ ਹਾਂ’ ਦਾ ਮੈਸੇਜ ਭੇਜਿਆ ਸੀ, ਬੀਤੀ ਰਾਤ ਉਸ ਦੇ ਪਤੀ ਨੇ ਆ ਕੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ, ਉਸ ਦੌਰਾਨ ਮੈਂ ਉਸ ਤੋਂ ਵਾਰ-ਵਾਰ ਮਾਫੀ ਮੰਗੀ। ਹੁਣ ਮੈਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਕਿਰਪਾ ਕਰਕੇ ਮੇਰੀ ਮਦਦ ਕਰੋ ਅਤੇ ਮੈਨੂੰ ਸੁਰੱਖਿਆ ਦਿਓ।”
ਇਸ ਟਵੀਟ ਦਾ ਜਵਾਬ ਦਿੰਦੇ ਹੋਏ ਪੰਜਾਬ ਪੁਲਿਸ ਨੇ ਕਿਹਾ, “ਇਹ ਨਹੀਂ ਕਹਿ ਸਕਦਾ ਕਿ ਇੱਕ ਔਰਤ ਨੂੰ ਇਹ ਸੰਦੇਸ਼ ਭੇਜ ਕੇ ਤੁਸੀਂ ਕੀ ਉਮੀਦ ਕਰ ਰਹੇ ਸੀ, ਪਰ ਇਸ ਲਈ ਕੁੱਟਮਾਰ ਨਹੀਂ ਕਰਨੀ ਚਾਹੀਦੀ ਸੀ। ਤੁਹਾਨੂੰ ਕੁੱਟਣ ਦੀ ਬਜਾਏ, ਉਨ੍ਹਾਂ ਨੂੰ ਸਾਨੂੰ ਰਿਪੋਰਟ ਕਰਨੀ ਚਾਹੀਦੀ ਹੈ।” ਜਿਸ ਰਾਹੀਂ ਅਸੀਂ ਤੁਹਾਡੀ ਕਾਨੂੰਨ ਦੀਆਂ ਕੁਝ ਧਾਰਾਵਾਂ ਦੇ ਅਧੀਨ ਸੇਵਾ ਕਰਦੇ। ਇਸ ਦੇ ਅੱਗੇ ਪੁਲਿਸ ਨੇ ਲਿਖਿਆ, “ਤੁਸੀਂ ਨਜ਼ਦੀਕੀ ਪੁਲਿਸ ਸਟੇਸ਼ਨ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।”
ਪੁਲਿਸ ਵੱਲੋਂ ਦਿੱਤੇ ਗਏ ਇਸ ਜਵਾਬ ਨੂੰ ਟਵਿਟਰ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ। ਲੋਕ ਉਸ ਵਿਅਕਤੀ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਕਿਹਾ, “ਤੁਸੀਂ ਕਿਸੇ ਦੀ ਪਤਨੀ ਨੂੰ ‘I like you’ ਮੈਸੇਜ ਭੇਜਿਆ ਹੈ ਅਤੇ ਫਿਰ ਤੁਸੀਂ ਉਮੀਦ ਕਰ ਰਹੇ ਹੋ ਕਿ ਉਸ ਦਾ ਪਤੀ ਕੋਈ ਪ੍ਰਤੀਕਿਰਿਆ ਨਹੀਂ ਦੇਵੇਗਾ। ਤੁਸੀਂ ਜੋ ਕੀਤਾ ਹੈ, ਉਹ ਕਾਰਵਾਈ ਦਾ ਹੱਕਦਾਰ ਹੈ।” ਇਸ ਦੇ ਨਾਲ ਹੀ ਕੁਝ ਯੂਜ਼ਰਸ ਕੁਮੈਂਟ ਕਰਦੇ ਹੋਏ ਪੁਲਿਸ ਦੀ ਤਾਰੀਫ ਵੀ ਕਰ ਰਹੇ ਹਨ।