ਨਵੀਂ ਦਿੱਲੀ: ਭਾਰਤੀ ਕਪਤਾਨ ਸਵਿਤਾ ਪੂਨੀਆ ਦਾ ਮੰਨਣਾ ਹੈ ਕਿ ਰਾਸ਼ਟਰੀ ਮਹਿਲਾ ਹਾਕੀ ਟੀਮ ‘ਚ ਪ੍ਰੇਰਣਾ ਅਤੇ ਆਤਮਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ, ਜਿਸ ਦੀ ਨਜ਼ਰ ਆਗਾਮੀ ਵਿਸ਼ਵ ਕੱਪ ‘ਚ ਇਤਿਹਾਸਕ ਪੋਡੀਅਮ ‘ਤੇ ਹੈ।
ਐੱਫ.ਆਈ.ਐੱਚ ਨੀਦਰਲੈਂਡ ਅਤੇ ਸਪੇਨ ਸਾਂਝੇ ਤੌਰ ‘ਤੇ ਸਾਲ ਦੇ ਇਸ ਚੋਟੀ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਹਨ, ਜੋ 1 ਤੋਂ 17 ਜੁਲਾਈ ਤੱਕ ਖੇਡਿਆ ਜਾਵੇਗਾ। ਭਾਰਤੀ ਮਹਿਲਾ ਹਾਕੀ ਟੀਮ ਪਿਛਲੇ ਸਾਲ ਓਲੰਪਿਕ ‘ਚ ਇਤਿਹਾਸਕ ਚੌਥੇ ਸਥਾਨ ‘ਤੇ ਰਹੀ ਸੀ ਅਤੇ ਸਵਿਤਾ ਨੇ ਕਿਹਾ ਕਿ ਟੋਕੀਓ ਓਲੰਪਿਕ ਤੋਂ ਬਾਅਦ ਟੀਮ ‘ਚ ਅਜਿਹਾ ਆਤਮਵਿਸ਼ਵਾਸ ਹੈ ਕਿ ਉਹ ਵੱਡੇ ਮੰਚ ‘ਤੇ ਕਿਸੇ ਵੀ ਸਰਵੋਤਮ ਟੀਮ ਦਾ ਮੁਕਾਬਲਾ ਕਰ ਸਕਦੀ ਹੈ।
ਇੱਕ ਯੂਨਿਟ ਦੇ ਰੂਪ ਵਿੱਚ ਖੇਡਣਾ ਚਾਹੁੰਦੀ ਹਾਂ
ਚੋਟੀ ਦੇ ਗੋਲਕੀਪਰ ਨੇ ਕਿਹਾ ਕਿ ਇਕ ਯੂਨਿਟ ਦੇ ਤੌਰ ‘ਤੇ ਖੇਡਣਾ ਵਿਸ਼ਵ ਕੱਪ ‘ਚ ਸਫਲਤਾ ਦੀ ਕੁੰਜੀ ਹੋਵੇਗੀ। ਉਸ ਨੇ ਕਿਹਾ, ‘ਅਸੀਂ ਵਿਸ਼ਵ ਕੱਪ ਖੇਡਣ ਲਈ ਬਹੁਤ ਉਤਸ਼ਾਹਿਤ ਹਾਂ। ਅਸੀਂ ਸਿਰਫ਼ ਇਕ ਯੂਨਿਟ ਵਜੋਂ ਖੇਡਣਾ ਚਾਹੁੰਦੇ ਹਾਂ। ਓਲੰਪਿਕ ਸਾਡੇ ਲਈ ਸ਼ਾਨਦਾਰ ਅਨੁਭਵ ਸੀ। ਅਸੀਂ ਉੱਥੋਂ ਬਹੁਤ ਕੁਝ ਸਿੱਖਿਆ ਅਤੇ ਸਾਡਾ ਮੰਨਣਾ ਹੈ ਕਿ ਸਾਨੂੰ ਇਕਜੁੱਟ ਹੋ ਕੇ ਖੇਡਣਾ ਹੋਵੇਗਾ ਅਤੇ ਸਖ਼ਤ ਮੁਕਾਬਲਾ ਦੇਣਾ ਹੋਵੇਗਾ।