ਨੋਇਡਾ ਜ਼ਿਲ੍ਹੇ ਦੇ ਥਾਣਾ ਫੇਸ-2 ਖੇਤਰ ਚ ਰਹਿਣ ਵਾਲੇ 55 ਸਾਲਾਂ ਵਿਅਕਤੀ ਨੂੰ ਕਥਿਤ ਤੌਰ ‘ਤੇ ਆਪਣੀ 50 ਸਾਲਾਂ ਸਾਥੀ ਦੀ ਤਿੰਨ ਸਾਲਾਂ ਪੋਤੀ ਨਾਲ ਜ਼ਬਰ-ਜਨਾਹ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਬੱਚੀ ਦੀ ਦਾਦੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਇਸ ਅੰਨ੍ਹੇ ਕਤਲ ਮਾਮਲੇ ਦਾ ਪਰਦਾਫਾਸ਼ ਕਰਦੇ ਕਿਹਾ ਕਿ ਦਾਦੀ ਨੇ 25 ਦਸੰਬਰ ਨੂੰ ਬੱਚੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਹੇਮੰਤ ਅਤੇ ਬੱਚੀ ਦੀ ਦਾਦੀ ਦਰਮਿਆਨ ਨਾਜਾਇਜ਼ ਸੰਬੰਧ ਸਨ। ਉਹ ਬੱਚੀ ਦੀ ਦਾਦੀ ਨਾਲ ਵਿਆਹ ਕਰਨਾ ਚਾਉਂਦਾ ਸੀ। ਬੱਚੀ ਨੂੰ ਰਾਸਤੇ ਤੋਂ ਹਟਾਉਣ ਲਈ ਉਸ ਦੀ ਦਾਦੀ ਅਤੇ ਉਸ ਦੇ ਪ੍ਰੇਮੀ ਨੇ ਯੋਜਨਾ ਬਣਾਈ।
ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲਗਾ ਹੈ ਕਿ ਘਟਨਾ ਵਾਲੇ ਦਿਨ ਹੇਮੰਤ ਬੱਚੀ ਨੂੰ ਲੈ ਕੇ ਇਲਾਹਾਬਾਦ ਪਿੰਡ ਲੈ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਜਬਰ ਜ਼ਿਨਾਹ ਕੀਤਾ ਸੀ। ਇਸ ਦੇ ਮੱਦੇਨਜ਼ਰ ਭਾਰਤੀ ਦੰਡਾਵਲੀ ਦੀ ਧਾਰਾ 363 (ਲਾਪਤਾ) ਤਹਿਤ ਐਫਆਈਆਰ ਦਰਜ ਕਰਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ।”
ਅਧਿਕਾਰੀ ਨੇ ਕਿਹਾ, “ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਬੱਚੇ ‘ਤੇ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ। ਇਹ ਵੀ ਪੁਸ਼ਟੀ ਹੋਈ ਕਿ ਸਬੂਤਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਲਾਸ਼ ਨੂੰ ਨਿਰਮਾਣ ਅਧੀਨ ਇਮਾਰਤ ਵਿੱਚ ਪਲਾਈਵੁੱਡ ਦੇ ਹੇਠਾਂ ਲੁਕਾਇਆ ਗਿਆ ਸੀ।
” ਪੁਲਿਸ ਨੇ ਦਾਅਵਾ ਕੀਤਾ ਕਿ ਪੂਰੀ ਜਾਂਚ ਨਾਲ ਦਾਦੀ, ਜਿਸ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਸੀ, ਪੁੱਛਗਿੱਛ ਦੌਰਾਨ ਟੁੱਟ ਗਈ ਅਤੇ ਉਸ ਵਿਅਕਤੀ ਨਾਲ ਆਪਣੇ ਸਬੰਧਾਂ ਨੂੰ ਕਬੂਲ ਕਰ ਲਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਨੂੰ ਸੈਕਟਰ 88 ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।