Friday, November 15, 2024
HomeBreakingਜ਼ਮੀਨ ਖਿਸਕਣ ਦੇ ਕਾਰਨ ਵਾਪਰਿਆ ਵੱਡਾ ਹਾਦਸਾ, ਮਲਵੇ ਚ ਦੱਬੀਆਂ ਕਈ ਜ਼ਿੰਦਗੀਆਂ

ਜ਼ਮੀਨ ਖਿਸਕਣ ਦੇ ਕਾਰਨ ਵਾਪਰਿਆ ਵੱਡਾ ਹਾਦਸਾ, ਮਲਵੇ ਚ ਦੱਬੀਆਂ ਕਈ ਜ਼ਿੰਦਗੀਆਂ

ਹਰਿਆਣਾ ਦੇ ਭਿਵਾਨੀ ‘ਚ ਨਵੇਂ ਸਾਲ ਦੇ ਪਹਿਲੇ ਦਿਨ ਵੱਡਾ ਹਾਦਸਾ ਵਾਪਰਿਆ । ਭਿਵਾਨੀ ਵਿੱਚ ਜ਼ਮੀਨ ਖਿਸਕਣ (landslide in Haryana’s Bhiwani) ਕਾਰਨ ਅੱਧੀ ਦਰਜਨ ਵਾਹਨਾਂ ਸਮੇਤ ਪੰਜ ਤੋਂ ਦੱਸ ਦੇ ਕਰੀਬ ਲੋਕ ਜ਼ਮੀਨ ਹੇਠ ਦੱਬੇ ਗਏ।

ਦੱਸਿਆ ਗਿਆ ਹੈ ਕਿ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਗਏ, ਇਸ ਹਾਦਸੇ ਦੇ ਦੌਰਾਨ ਤਿੰਨ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਕਈ ਵਾਹਨ ਵੀ ਜ਼ਮੀਨ ਵਿੱਚ ਦੱਬ ਗਏ।

ਦੱਸਿਆ ਗਿਆ ਹੈ ਕਿ ਜਿੱਥੇ ਇਹ ਘਟਨਾ ਵਾਪਰੀ, ਉੱਥੇ ਇੱਕ ਖਾਨ ਹੈ। ਨੇੜੇ ਹੀ ਪਹਾੜ ਤੋਂ ਪੱਥਰ ਡਿੱਗੇ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੇ ਸਮੇਂ ਖਾਨ ‘ਚ ਲੋਕ ਮੌਜੂਦ ਸਨ। ਦੱਸਿਆ ਗਿਆ ਕਿ ਬਚਾਅ ਟੀਮਾਂ ਸਰਗਰਮ ਹਨ ਅਤੇ ਉਹ ਲਗਾਤਾਰ ਮਲਬੇ ‘ਚੋਂ ਲੋਕਾਂ ਨੂੰ ਕੱਢਣ ਦੇ ਕੰਮ ‘ਚ ਲੱਗੇ ਹੋਏ ਹਨ।

ਇਹ ਹਾਦਸਾ ਭਿਵਾਨੀ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੂਰ ਵਾਪਰਿਆ।

ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਸ਼ਾਸਨ ਬਚਾਅ ਕਾਰਜ ‘ਚ ਲੱਗਾ ਹੋਇਆ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਬਚਾ ਸਕੀਏ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜੇ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹਨ।

ਇਸ ਦਾ ਅਜੇ ਤੱਕ ਅੰਦਾਜ਼ਾ ਨਹੀਂ ਲਗਾਇਆ ਕਿ ਕਿੰਨਾ ਕੂ ਨੁਕਸਾਨ ਹੋਇਆ ਹੈ। ‘ਮੈਂ ਡਿਪਟੀ ਕਮਿਸ਼ਨਰ ਨੂੰ ਪੂਰੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਸਾਡੀ ਪਹਿਲੀ ਤਰਜੀਹ ਬਚਾਅ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਰਿਆਣਾ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ ਅਤੇ ਕਈ ਲਾਪਤਾ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments