ਇਸਮਾਬਾਦ (ਜਸਪ੍ਰੀਤ) : ਪਾਕਿਸਤਾਨ ‘ਚ ਪੋਲੀਓ ਦੇ ਘੱਟੋ-ਘੱਟ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਸ ਸਾਲ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ 32 ਹੋ ਗਈ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਸਾਹਮਣੇ ਆਏ ਚਾਰ ਨਵੇਂ ਮਾਮਲਿਆਂ ਵਿੱਚੋਂ ਤਿੰਨ ਸਿੰਧ ਸੂਬੇ ਦੇ ਅਤੇ ਇੱਕ ਖੈਬਰ ਪਖਤੂਨਖਵਾ ਸੂਬੇ ਤੋਂ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, “ਇਸ ਸਾਲ ਹੁਣ ਤੱਕ ਬਲੋਚਿਸਤਾਨ ਤੋਂ 16, ਸਿੰਧ ਤੋਂ 10, ਖੈਬਰ ਪਖਤੂਨਖਵਾ ਤੋਂ ਚਾਰ ਅਤੇ ਪੰਜਾਬ ਅਤੇ ਇਸਲਾਮਾਬਾਦ ਤੋਂ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ। ਮੌਜੂਦਾ ਸਮੇਂ ‘ਚ 7 ‘ਚੋਂ ਸਿਰਫ 2 ਖੇਤਰ ਭਾਵ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਪੋਲੀਓ ਮੁਕਤ ਹਨ। ਸੂਤਰਾਂ ਮੁਤਾਬਕ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਪੋਲੀਓ ਮਿਟਾਉਣ ਦੇ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ‘ਚ 3.3 ਕਰੋੜ ਬੱਚਿਆਂ ਨੂੰ ਟੀਕਾਕਰਨ ਕੀਤਾ ਗਿਆ ਸੀ
ਉਨ੍ਹਾਂ ਕਿਹਾ, “ਸਤੰਬਰ ਦੀ ਮੁਹਿੰਮ ਦੇਸ਼ ਦੇ ਪੋਲੀਓ ਖਾਤਮੇ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ ਹੈ। “ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ, ਉੱਚ ਜੋਖਮ ਵਾਲੇ ਖੇਤਰਾਂ ਸਮੇਤ ਵੱਡੀ ਗਿਣਤੀ ਵਿੱਚ ਬੱਚਿਆਂ ਤੱਕ ਪਹੁੰਚਣ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਸੀ।” ਇਸ ਦੇ ਨਾਲ ਹੀ 28 ਅਕਤੂਬਰ ਤੋਂ ਦੂਜਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਪਾਕਿਸਤਾਨ ਅਤੇ ਅਫਗਾਨਿਸਤਾਨ ਦੁਨੀਆ ਦੇ ਇੱਕੋ ਇੱਕ ਅਜਿਹੇ ਦੇਸ਼ ਹਨ ਜਿੱਥੇ ਪੋਲੀਓ ਅਜੇ ਵੀ ਇੱਕ ਮਹਾਂਮਾਰੀ ਬਣਿਆ ਹੋਇਆ ਹੈ।