ਫਿਰੋਜ਼ਪੁਰ (ਰਾਘਵ): ਬੀਤੇ ਦਿਨ ਅੰਜਾਮ ਦਿੱਤੀ ਗਈ ਤੀਹਰੇ ਕਤਲ ਕਾਂਡ ਦੀ ਖੌਫਨਾਕ ਵਾਰਦਾਤ ਵਿੱਚ ਪੁਲਿਸ ਨੇ ਅਸ਼ੀਸ਼ ਚੋਪੜਾ ਨਾਮ ਦੇ ਗੈਂਗਸਟਰ ਸਮੇਤ 11 ਲੋਕਾਂ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਹੈ,ਪਰ ਅਜੇ ਤੱਕ ਸਾਰੇ ਕਾਤਲ ਪੁਲਿਸ ਦੀ ਪਹੁੰਚ ਤੋਂ ਦੂਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਮੰਗਲਵਾਰ ਦੇਰ ਰਾਤ ਤੱਕ ਜ਼ਿਲ੍ਹਾ ਪੁਲਿਸ ਮੁਖੀ ਸੋਮਿਆ ਮਿਸ਼ਰਾ ਕੰਬੋਜ ਨਗਰ ਦੀਆਂ ਗਲੀਆਂ ਵਿੱਚ ਜਾਂਚ ਕਰਦੇ ਨਜ਼ਰ ਆਏ ਸਨ, ਇਸਦੇ ਬਾਵਜੂਦ ਪੁਲਿਸ ਦੇ ਹੱਥ ਕਾਮਯਾਬੀ ਨਾ ਲੱਗਣਾ, ਕੋਈ ਬਹੁਤਾ ਹੈਰਾਨ ਨਹੀਂ ਕਰ ਰਿਹਾ ਹੈ। ਪੁਲਸੀਆ ਤਫਤੀਸ਼ ਦੇ ਪ੍ਰਭਾਵਿਤ ਹੋਣ ਦਾ ਸਭ ਤੋਂ ਵੱਡਾ ਕਾਰਨ ਇੱਕ ਉਚ ਪੁਲਿਸ ਅਧਿਕਾਰੀ ਵੱਲੋਂ ਕਿਸੇ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਨਾਲ ਹੁਣ ਤੱਕ ਦੀ ਸਾਰੀ ਤਫਤੀਸ਼ ਨੂੰ ਸਾਂਝੇ ਕੀਤੇ ਜਾਣ ਨੂੰ ਦੱਸਿਆ ਜਾ ਰਿਹਾ ਹੈ।
ਚਰਨਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਵਿਚੋਂ ਮੋਟਰਸਾਈਕਲਾਂ ’ਤੇ ਰਵਿੰਦਰ ਸਿੰਘ ਉਰਫ ਰਵੀ ਉਰਫ ਸੁੱਖੂ ਪੁੱਤਰ ਕਰਨੈਲ ਸਿੰਘ, ਰਾਜਵੀਰ ਸਿੰਘ ਉਰਫ ਦਲੇਰ ਪੁੱਤਰ ਮਹਿੰਦਰ ਸਿੰਘ, ਸੁਖਚੈਨ ਸਿੰਘ ਉਰਫ ਜੱਸ ਗਿਆਨੀ ਪੁੱਤਰ ਗੱਬਰ ਸਿੰਘ ਹਲਵਾਈ, ਅਕਸ਼ੈ ਉਰਫ ਬਾਸ਼ੀ ਪੁੱਤਰ ਬਲਵੀਰ ਸਿੰਘ ਅਤੇ ਗੌਤਮ ਪੁੱਤਰ ਚੰਨੂੰ ਵਾਸੀਅਨ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ ਅਤੇ ਪ੍ਰਿੰਸ ਵਾਸੀ ਕੁੰਡੇ ਅਤੇ ਇਨ੍ਹਾਂ ਨਾਲ ਤਿੰਨ ਅਣਪਛਾਤੇ ਮੁੰਡੇ ਜਿਨ੍ਹਾਂ ਨੂੰ ਉਹ ਸਾਹਮਣੇ ਆਉਣ ’ਤੇ ਪਛਾਣ ਸਕਦੀ ਹੈ ਜੋ ਇਨ੍ਹਾਂ ਨੇ ਮੋਟਰਸਾਈਕਲਾਂ ਤੋਂ ਉਤਰ ਕੇ ਉਨ੍ਹਾਂ ਦੀ ਕਾਰ ਨੂੰ ਘੇਰਾ ਪਾ ਲਿਆ ਅਤੇ ਸਾਰਿਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜੋ ਫਾਇਰਿੰਗ ਕਰਦੇ ਸਮੇਂ ਮੌਕੇ ਤੋਂ ਭੱਜ ਗਏ ਜਿਸ ਤੇ ਮੌਕੇ ’ਤੇ ਹੀ ਉਸ ਦੀ ਭਤੀਜੀ ਜਸਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।
ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਇਕ ਵਾਰ ਵਰਨਾ ਨੰਬਰ ਪੀਬੀ 15 ਈ 5870, ਇਕ ਪਿਸਟਲ 30 ਬੋਰ ਸਮੇਤ ਦੋ ਮੈਗਜ਼ੀਨ ਜਿਨ੍ਹਾਂ ਵਿਚੋਂ 5-5 ਰੋਂਦ, 30 ਬੋਰ ਅਤੇ ਇਕ ਹੋਰ ਮੈਗਜ਼ੀਨ 32 ਬੋਰ ਜਿਸ ਵਿਚ 7 ਰੋਂਦ 32 ਬੋਰ ਅਤੇ ਖੋਲ ਬਰਾਮਦ ਹੋਏ ਹਨ।