Friday, November 15, 2024
HomeNationalਸੁਲਤਾਨ ਬੋਲਕਿਆਹ ਤੇ ਸੱਦੇ ’ਤੇ PM ਮੋਦੀ ਪਹੁੰਚੇ ਬਰੁਨੇਈ

ਸੁਲਤਾਨ ਬੋਲਕਿਆਹ ਤੇ ਸੱਦੇ ’ਤੇ PM ਮੋਦੀ ਪਹੁੰਚੇ ਬਰੁਨੇਈ

ਨਵੀਂ ਦਿੱਲੀ (ਹਰਮੀਤ) : ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਤੋਂ ਬਾਅਦ ਦੁਨੀਆ ’ਚ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਬਰੁਨੇਈ ਦੇ ਸੁਲਤਾਨ ਬੋਲਕਿਆਹ ਦੇ ਸੱਦੇ ’ਤੇ ਪੀਐੱਮ ਮੋਦੀ ਦੋ ਦਿਨਾ ਯਾਤਰਾ ’ਤੇ ਬਰੁਨੇਈ ਪਹੁੰਚੇ ਹਨ। ਬਰੁਨੇਈ ਦੇ ਸੁਲਤਾਨ ਨੂੰ ਉਨ੍ਹਾਂ ਦੀ ਜ਼ਬਰਦਸਤ ਜਾਇਦਾਦ ਤੇ ਸ਼ਾਨਦਾਰ ਜੀਵਨਸ਼ੈਲੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕੋਲ ਦੁਨੀਆ ਦਾ ਸਭ ਤੋਂ ਵੱਡਾ ਨਿੱਜੀ ਸੰਗ੍ਰਹਿ ਹੈ, ਜਿਸਦੀ ਅੰਦਾਜ਼ਨ ਕੀਮਤ ਪੰਜ ਅਰਬ ਡਾਲਰ ਹੈ। ਉਨ੍ਹਾਂ ਦੇ ਸੰਗ੍ਰਹਿ ’ਚ 7,000 ਤੋਂ ਜ਼ਿਆਦਾ ਵਾਹਨ ਹਨ। 30 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਬੋਲਕਿਆਹ ਕੋਲ ਲਗਪਗ 600 ਰੋਲਸ-ਰਾਇਸ ਕਾਰਾਂ ਹਨ। ਉਨ੍ਹਾਂ ਦੀ ਇਹ ਉਪਲਬਧੀ ਗਿੰਨੀਜ਼ ਵਰਲਡ ਰਿਕਾਰਡ ’ਚ ਵੀ ਦਰਜ ਹੈ।

ਉਨ੍ਹਾਂ ਦੇ ਬੇੜੇ ’ਚ ਲਗਪਗ 450 ਫਰਾਰੀ ਤੇ 380 ਬੈਂਟਲੇ ਕਾਰਾਂ ਵੀ ਸ਼ਾਮਲ ਹਨ। ਉਨ੍ਹਾਂ ਕੋਲ ਕਈ ਪੋਰਸ਼, ਲੈਂਬੋਰਗਿਨੀ, ਮੇਬੈਕ, ਜੈਗੁਆਰ, ਬੀਐੱਮਡਬਲਯੂ ਤੇ ਮੈਕਲੈਰਨ ਕਾਰਾਂ ਵੀ ਹਨ। ਉਨ੍ਹਾਂ ਕੋਲ ਲਗਪਗ ਅੱਠ ਕਰੋੜ ਡਾਲਰ ਦੇ ਮੁੱਲ ਦੀ ਬੈਂਟਲੇ ਡਾਮੀਨੇਟਰ ਐੱਸਯੂਵੀ ਵੀ ਹੈ। ਇਸ ਤੋਂ ਇਲਾਵਾ ਹੋਰੀਜਨ ਬਲੂ ਪੇਂਟ ਵਾਲੀ ਤੇ ਐਕਸ 88 ਪਾਵਰ ਪੈਕੇਜ ਵਾਲੀ ਪੋਰਸ਼ 911 ਤੇ 24 ਕੈਰੇਟ ਸੋਨੇ ਦੀ ਪਰਤ ਚੜ੍ਹੀ ਰੋਲਸ ਰਾਇਸ ਸਿਲਵਰ ਸਪਰ-II ਕਾਰ ਵੀ ਹੈ। ਉਨ੍ਹਾਂ ਦੀਆਂ ਬੇਸ਼ਕੀਮਤੀ ਕਾਰਾਂ ’ਚ ਇਕ ਖੁੱਲ੍ਹੀ ਛੱਤ ਤੇ ਛਤਰੀ ਨਾਲ ਇਕ ਕਸਟਮ-ਡਿਜ਼ਾਈਨ ਕੀਤੀ ਗਈ ਸੋਨੇ ਨਾਲ ਬਣੀ ਰੋਲਸ ਰਾਇਸ ਕਾਰ ਵੀ ਹੈ। ਸੁਲਤਾਨ ਨੇ 2007 ’ਚ ਆਪਣੀ ਧੀ ਰਾਜਕੁਮਾਰੀ ਮਾਜੇਦਾਹ ਦੇ ਵਿਆਹ ਲਈ ਇਕ ਕਸਟਮ ਗੋਲਡ ਕੋਟਿਡ ਰੋਲਸ-ਰਾਇਸ ਵੀ ਖਰੀਦੀ ਸੀ। ਇਹੀ ਨਹੀਂ, ਉਨ੍ਹਾਂ ਕੋਲ ਇਕ ਬੋਇੰਗ 747 ਜਹਾਜ਼ ਵੀ ਹੈ।

ਸੁਲਤਾਨ ਇਸਤਾਨਾ ਨੁਰੂਲ ਇਮਾਨ ਪੈਲੇਸ ’ਚ ਰਹਿੰਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਡਾ ਰਿਹਾਇਸ਼ੀ ਮਹਿਲ ਹੈ ਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ’ਚ ਦਰਜ ਹੈ। ਇਹ 20 ਲੱਖ ਵਰਗ ਫੁੱਟ ’ਚ ਬਣਿਆ ਹੋਇਆ ਹੈ ਤੇ 22 ਕੈਰੇਟ ਸੋਨੇ ਨਾਲ ਸਜਿਆ ਹੋਇਆ ਹੈ। ਇਸ ਮਹਿਲ ’ਚ 1,700 ਬੈੱਡਰੂਮ, 257 ਬਾਥਰੂਮ, ਪੰਜ ਸਵਿਮਿੰਗ ਪੂਲ ਤੇ 110 ਗੈਰੇਜ ਹਨ। ਸੁਲਤਾਨ ਕੋਲ ਇਕ ਨਿੱਜੀ ਚਿੜੀਆਘਰ ਵੀ ਹੈ, ਜਿਸ ਵਿਚ 30 ਬੰਗਾਲ ਟਾਈਗਰਾਂ ਸਮੇਤ ਕਈ ਤਰ੍ਹਾਂ ਦੇ ਪਸ਼ੂ-ਪੰਛੀ ਹਨ।

Previous article
ਬੈਂਗਲੁਰੂ (ਨੇਹਾ) : ਕਰਨਾਟਕ ‘ਚ ਡੇਂਗੂ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤੇਜ਼ੀ ਨਾਲ ਵਧ ਰਹੇ ਮਾਮਲਿਆਂ ਕਾਰਨ ਸਿੱਧਰਮਈਆ ਸਰਕਾਰ ਵੀ ਐਕਸ਼ਨ ਮੋਡ ‘ਚ ਆ ਗਈ ਹੈ ਅਤੇ ਡੇਂਗੂ ਨੂੰ ‘ਮਹਾਂਮਾਰੀ ਦੀ ਬੀਮਾਰੀ’ ਕਰਾਰ ਦੇ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਵੀ ਦਿੱਤੀਆਂ ਹਨ। ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਉਪਾਅ ਕਰਨ ਵਿੱਚ ਅਸਫਲ ਰਹਿਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਸਰਕਾਰ ਨੇ ਕਰਨਾਟਕ ਮਹਾਂਮਾਰੀ ਰੋਗ ਨਿਯਮ 2020 ਵਿੱਚ ਸੋਧਾਂ ਵੀ ਪੇਸ਼ ਕੀਤੀਆਂ ਹਨ, ਲੋਕਾਂ ਨੂੰ ਵੈਕਟਰ ਦੁਆਰਾ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਵਧੇਰੇ ਜ਼ਿੰਮੇਵਾਰ ਬਣਨ ਦਾ ਆਦੇਸ਼ ਦਿੰਦਾ ਹੈ। ਸੋਧ ਤਿੰਨ ਸ਼੍ਰੇਣੀਆਂ – ਘਰੇਲੂ, ਵਪਾਰਕ ਅਤੇ ਸਰਗਰਮ ਉਸਾਰੀ ਖੇਤਰ ਵਿੱਚ ਜੁਰਮਾਨੇ ਦੀ ਤਜਵੀਜ਼ ਕਰਦੀ ਹੈ। ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਘਰਾਂ ਨੂੰ 400 ਰੁਪਏ ਅਤੇ 200 ਰੁਪਏ ਸਰਕਾਰੀ ਜੁਰਮਾਨਾ ਹੋਵੇਗਾ। ਵਪਾਰਕ ਕੰਮਾਂ ਲਈ ਸ਼ਹਿਰੀ ਖੇਤਰਾਂ ਵਿੱਚ 1,000 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 500 ਰੁਪਏ ਜੁਰਮਾਨਾ ਹੋਵੇਗਾ। ਮੱਛਰਾਂ ਲਈ ਪ੍ਰਜਨਨ ਸਥਾਨ ਪ੍ਰਦਾਨ ਕਰਨ ਵਾਲੇ ਸਰਗਰਮ ਨਿਰਮਾਣ ਖੇਤਰਾਂ ਦੇ ਮਾਲਕਾਂ ਨੂੰ ਸ਼ਹਿਰੀ ਖੇਤਰਾਂ ਵਿੱਚ 2,000 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 1,000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਨਿਯਮਾਂ ਅਨੁਸਾਰ ਘਰੇਲੂ ਇਮਾਰਤਾਂ ਦੇ ਮਾਲਕਾਂ ਅਤੇ ਕਬਜ਼ਾਧਾਰਕਾਂ ਲਈ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਜ਼ਰੂਰੀ ਉਪਾਅ ਕਰਨੇ ਲਾਜ਼ਮੀ ਹਨ। ਨੋਟੀਫਿਕੇਸ਼ਨ ਅਨੁਸਾਰ, ਲੋਕਾਂ ਨੂੰ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਪਾਣੀ ਸਟੋਰ ਕਰਨ ਵਾਲੇ ਕੰਟੇਨਰਾਂ, ਸੰਪਾਂ ਜਾਂ ਓਵਰਹੈੱਡ ਟੈਂਕਾਂ ਨੂੰ ਢੱਕਣਾਂ ਜਾਂ ਕਿਸੇ ਹੋਰ ਸਮੱਗਰੀ ਨਾਲ ਢੱਕਣਾ ਜਾਂ ਸੁਰੱਖਿਅਤ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ।
Next article
RELATED ARTICLES

LEAVE A REPLY

Please enter your comment!
Please enter your name here

Most Popular

Recent Comments