Sunday, November 17, 2024
HomeNationalਫਾਰੂਕ ਅਬਦੁੱਲਾ ਰਾਸ਼ਟਰੀ ਏਕਤਾ ਤੇ ਧਰਮ ਨਿਰਪੱਖਤਾ ਦੇ ਨਾਂ ਤੇ ਵੋਟਾਂ ਮੰਗ...

ਫਾਰੂਕ ਅਬਦੁੱਲਾ ਰਾਸ਼ਟਰੀ ਏਕਤਾ ਤੇ ਧਰਮ ਨਿਰਪੱਖਤਾ ਦੇ ਨਾਂ ਤੇ ਵੋਟਾਂ ਮੰਗ ਰਹੇ ਹਨ : BJP ਨੇਤਾ ਤਰੁਣ ਚੁੱਘ

ਸ਼੍ਰੀਨਗਰ (ਹਰਮੀਤ) : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਜੰਮੂ-ਕਸ਼ਮੀਰ ਦੇ ਇੰਚਾਰਜ ਤਰੁਣ ਚੁੱਘ ਨੇ ਸ਼ਨੀਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਸਮਰਥਨ ਕਰਨ ਵਾਲੇ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੰਡਣ ਵਾਲੇ ਅੱਜ ਰਾਸ਼ਟਰੀ ਏਕਤਾ ਤੇ ਧਰਮ ਨਿਰਪੱਖਤਾ ਦਾ ਸੱਦਾ ਦੇ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਏਕਤਾ ਅਤੇ ਧਰਮ ਨਿਰਪੱਖਤਾ ਬਾਰੇ ਡਾਕਟਰ ਅਬਦੁੱਲਾ ਦਾ ਬਿਆਨ ਇਕ ਡਰਾਮਾ ਹੈ। ਚੋਣਾਂ ਦੌਰਾਨ ਅਕਸਰ ਉਹ ਮਗਰਮੱਛ ਦੇ ਹੰਝੂ ਵਹਾਉਂਦਾ ਹੈ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਤਰੁਣ ਚੁੱਘ ਨੇ ਕਿਹਾ ਕਿ ਜਦੋਂ ਕਸ਼ਮੀਰੀ ਹਿੰਦੂਆਂ ਨੂੰ ਧਰਮ ਦੇ ਨਾਂ ‘ਤੇ ਕਸ਼ਮੀਰ ‘ਚੋਂ ਬਾਹਰ ਕੱਢਿਆ ਗਿਆ ਸੀ, ਉਸ ਸਮੇਂ ਡਾਕਟਰ ਅਬਦੁੱਲਾ ਕਿੱਥੇ ਸਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਸਿਰਫ ਖੁਦਮੁਖਤਿਆਰੀ ‘ਤੇ ਬਹਿਸ ਕਰਨ ਲਈ ਵਰਤਣ ਵਾਲੇ ਅੱਜ ਏਕਤਾ ਦੀ ਗੱਲ ਕਰਦੇ ਹਨ। ਜੇ ਇਹ ਦੌਹਰਾ ਕਿਰਦਾਰ ਨਹੀਂ ਤਾਂ ਕੀ ਹੈ?

ਭਾਜਪਾ ਆਗੂ ਨੇ ਕਿਹਾ ਕਿ ਅੱਜ ਅਸੀਂ ਜੰਮੂ-ਕਸ਼ਮੀਰ ਦੇ ਵਿਕਾਸ ਦੀ ਗੱਲ ਕਰ ਰਹੇ ਹਾਂ, ਰੁਜ਼ਗਾਰ ਦੀ ਗੱਲ ਕਰ ਰਹੇ ਹਾਂ ਅਤੇ ਇਹ ਨੈਸ਼ਨਲ ਕਾਨਫਰੰਸ ਇੱਕ ਵਾਰ ਫਿਰ ਜੰਮੂ-ਕਸ਼ਮੀਰ ਨੂੰ ਪੱਥਰਬਾਜ਼ੀ ਤੇ ਅੱਤਵਾਦ ਦੀ ਦਲਦਲ ‘ਚ ਧੱਕਣ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਪਿਛਲੇ ਪੰਜ ਸਾਲਾਂ ਵਿਚ ਸੈਰ-ਸਪਾਟੇ ਦਾ ਕੇਂਦਰ ਬਣ ਗਿਆ ਹੈ ਅਤੇ ਨੈਸ਼ਨਲ ਕਾਨਫਰੰਸ ਇਸ ਨੂੰ ਫਿਰ ਤੋਂ ਅੱਤਵਾਦ ਦਾ ਕੇਂਦਰ ਬਣਾਉਣਾ ਚਾਹੁੰਦੀ ਹੈ।

ਨੈਸ਼ਨਲ ਕਾਨਫਰੰਸ ਗੁੱਜਰ-ਬੱਕਰਵਾਲ ਅਤੇ ਹੋਰ ਆਦਿਵਾਸੀ ਭਾਈਚਾਰਿਆਂ ਤੋਂ ਸਿਆਸੀ ਰਾਖਵਾਂਕਰਨ ਦਾ ਅਧਿਕਾਰ ਵਾਪਸ ਲੈਣਾ ਚਾਹੁੰਦੀ ਹੈ। ਇੱਕ ਪਾਸੇ ਉਮਰ ਅਬਦੁੱਲਾ ਧਾਰਾ 370 ਦੀ ਬਹਾਲੀ ਦੀ ਗੱਲ ਕਰਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦੇ ਪਿਤਾ ਕਹਿੰਦੇ ਹਨ ਕਿ ਇਸ ਨੂੰ 100 ਸਾਲ ਲੱਗਣਗੇ, ਇਹ ਕੀ ਤਮਾਸ਼ਾ ਹੈ?

ਐਨਸੀ ਦੇ ਚੋਣ ਮੈਨੀਫੈਸਟੋ ਨੂੰ ਝੂਠ ਦੀ ਪੰਡ ਦੱਸਦਿਆਂ ਭਾਜਪਾ ਆਗੂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਵਿਧਾਨ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਅਤੇ ਇਸ ਦੇ ਸਹਿਯੋਗੀਆਂ ਨੂੰ ਸਬਕ ਸਿਖਾਉਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments