ਪਠਾਨਕੋਟ (ਹਰਮੀਤ) : ਮਨੀਮਹੇਸ਼ ਯਾਤਰਾ ਦੌਰਾਨ ਇਕ ਵਾਹਨ ਡੂੰਘੀ ਖੱਡ ‘ਚ ਡਿੱਗ ਗਿਆ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਗੱਡੀ ਹਾਦਸਾਗ੍ਰਸਤ ਹੋ ਗਈ। ਗੱਡੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਭਰਮਾਣੀ ਮਾਤਾ ਦੇ ਮੰਦਰ ‘ਚ ਮੱਥਾ ਟੇਕਣ ਆਏ ਸ਼ਰਧਾਲੂ ਅਤੇ ਪੁਲਿਸ ਮੁਲਾਜ਼ਮ ਬਚਾਅ ਕਾਰਜਾਂ ‘ਚ ਜੁੱਟ ਗਏ।
ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਕੁਲਬੀਰ ਸਿੰਘ ਰਾਣਾ ਨੇ ਸੜਕ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਦੇ ਸ਼ਰਧਾਲੂ ਚੌਰਾਸੀ ਮੰਦਿਰ ਵਿੱਚ ਮੱਥਾ ਟੇਕ ਕੇ ਭਰਮਣੀ ਮਾਤਾ ਮੰਦਿਰ ਜਾ ਰਹੇ ਸਨ। ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ। ਬੋਲੈਰੋ ਕੈਂਪਰ ਵਿੱਚ 12 ਸ਼ਰਧਾਲੂ ਸਵਾਰ ਸਨ।