ਪਠਾਨਕੋਟ (ਹਰਮੀਤ) : ਮਨੀਮਾਹੇਸ਼ ਯਾਤਰਾ ਦੌਰਾਨ ਇਕ ਗੱਡੀ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਗੱਡੀ ਹਾਦਸਾਗ੍ਰਸਤ ਹੋ ਗਈ। ਗੱਡੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਭਰਮਾਣੀ ਮਾਤਾ ਦੇ ਮੰਦਰ ‘ਚ ਮੱਥਾ ਟੇਕਣ ਆਏ ਸ਼ਰਧਾਲੂ ਅਤੇ ਪੁਲਿਸ ਮੁਲਾਜ਼ਮ ਬਚਾਅ ਕਾਰਜਾਂ ‘ਚ ਜੁੱਟ ਗਏ।
ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਕੁਲਬੀਰ ਸਿੰਘ ਰਾਣਾ ਨੇ ਸੜਕ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਤੋਂ ਸ਼ਰਧਾਲੂ ਚੌਰਾਸੀ ਮੰਦਿਰ ਵਿੱਚ ਮੱਥਾ ਟੇਕ ਕੇ ਭਰਮਨੀ ਮਾਤਾ ਮੰਦਿਰ ਜਾ ਰਹੇ ਸਨ। ਇਹ ਹਾਦਸਾ ਜ਼ਮੀਨ ਖਿਸਕਣ ਕਾਰਨ ਵਾਪਰਿਆ, ਜਿਸ ਵਿੱਚ ਬੋਲੈਰੋ ਕੈਂਪਰ ਵਿੱਚ 12 ਸ਼ਰਧਾਲੂ ਸਵਾਰ ਸਨ।