ਜੰਮੂ (ਹਰਮੀਤ) : ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਸਾਰੀਆਂ ਪਾਰਟੀਆਂ ਤਿਆਰੀਆਂ ‘ਚ ਜੁਟੀਆਂ ਹੋਈਆਂ ਹਨ। ਇਸੇ ਲੜੀ ਤਹਿਤ ਕਾਂਗਰਸ ਪਾਰਟੀ ਨੇ ਨੈਸ਼ਨਲ ਕਾਨਫਰੰਸ ਦੇ ਨਾਲ ਮਿਲ ਕੇ ਇਸ ਚੋਣ ਵਿੱਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਤਣਾਅ ਬਣਿਆ ਹੋਇਆ ਸੀ। ਸੋਮਵਾਰ ਨੂੰ ਹੋਈ ਦੋਵਾਂ ਪਾਰਟੀਆਂ ਦੀ ਮੀਟਿੰਗ ਵਿੱਚ ਆਪਸ ਵਿੱਚ ਸੀਟਾਂ ਦੀ ਵੰਡ ਹੋ ਗਈ। ਹੁਣ ਕਾਂਗਰਸ ਪਾਰਟੀ 32 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਇਸ ਤੋਂ ਇਲਾਵਾ 5 ਸੀਟਾਂ ‘ਤੇ ਵੀ ਦੋਸਤਾਨਾ ਮੁਕਾਬਲਾ ਦੇਖਣ ਨੂੰ ਮਿਲੇਗਾ। ਹੁਣ ਕਾਂਗਰਸ ਨੇ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਨੌਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੂੰ ਦੁੜੂ ਤੋਂ ਅਤੇ ਸਾਬਕਾ ਸੂਬਾ ਪ੍ਰਧਾਨ ਵਿਕਾਰ ਰਸੂਲ ਵਾਨੀ ਨੂੰ ਬਨਿਹਾਲ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਕਾਂਗਰਸ ਪਾਰਟੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੌਂ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸ੍ਰੀ ਮੀਰ ਨੂੰ ਡਰੂ ਤੋਂ ਅਤੇ ਸ੍ਰੀ ਵਾਨੀ ਨੂੰ ਬਨਿਹਾਲ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਤਰਾਲ ਸੀਟ ਤੋਂ ਸੁਰਿੰਦਰ ਸਿੰਘ ਚੰਨੀ, ਦੇਵਸਰ ਤੋਂ ਅਮਾਨਉੱਲ੍ਹਾ ਮੰਟੂ, ਅਨੰਤਨਾਗ ਤੋਂ ਪੀਰਜ਼ਾਦਾ ਮੁਹੰਮਦ ਸਈਅਦ, ਇੰਦਰਵਾਲ ਤੋਂ ਸ਼ੇਖ ਜ਼ਫਰਉੱਲਾ, ਭਦਰਵਾਹ ਤੋਂ ਨਦੀਮ ਸ਼ਰੀਫ, ਡੋਡਾ ਤੋਂ ਸ਼ੇਖ ਰਿਆਜ਼ ਅਤੇ ਡੋਡਾ ਪੱਛਮੀ ਤੋਂ ਪ੍ਰਦੀਪ ਕੁਮਾਰ ਭਗਤ ਨੂੰ ਟਿਕਟਾਂ ਦਿੱਤੀਆਂ ਹਨ।
ਜੰਮੂ-ਕਸ਼ਮੀਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਗਠਜੋੜ ਕਰ ਲਿਆ ਹੈ। ਇਸ ਗਠਜੋੜ ਤਹਿਤ ਦੋਵਾਂ ਪਾਰਟੀਆਂ ਨੇ ਸੀਟਾਂ ਦੀ ਵੰਡ ਕੀਤੀ ਹੈ, ਜਿਸ ਵਿਚ ਕਾਂਗਰਸ ਨੂੰ ਕੁੱਲ 32 ਸੀਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਦੋਵਾਂ ਧਿਰਾਂ ਵਿਚਾਲੇ ਪੰਜ-ਪੰਜ ਦਾ ਦੋਸਤਾਨਾ ਮੁਕਾਬਲਾ ਵੀ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਸੀਟਾਂ: ਬਨਿਹਾਲ ਵਿਸ, ਦੋਦਾ, ਨਗਰੋਟਾ ਵਿੱਚ ਦੋਸਤਾਨਾ ਮੁਕਾਬਲਾ ਦੇਖਣ ਨੂੰ ਮਿਲੇਗਾ।