ਮੰਡੀ (ਹਰਮੀਤ) :ਕੰਗਨਾ ਅਕਸਰ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੰਦੀ ਰਹਿੰਦੀ ਹੈ, ਹੁਣ ਇੱਕ ਨਿੱਜੀ ਨਿਊਜ਼ ਚੈਨਲ ‘ਤੇ ਇੰਟਰਵਿਊ ਦੌਰਾਨ ਉਸ ਨੇ ਫਿਰ ਜ਼ਹਿਰ ਉਗਲਿਆ ਹੈ। ਕੰਗਨਾ ਆਪਣੀ ਨਵੀਂ ਆਉਣ ਵਾਲੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਉਸ ਨੇ ਪੰਜਾਬ, ਕਿਸਾਨੀ ਅੰਦੋਲਨ, ਕਾਂਗਰਸ, ਬਾਲੀਵੁੱਡ ‘ਚ ਨੇਪੋਟਿਜ਼ਮ ਆਦਿ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਅਤੇ ਖੁਦ ਨੂੰ ਸੱਚੀ ਅਭਿਨੇਤਾ ਤੇ ਸਾਫ-ਸੁਥਰਾ ਦੱਸਿਆ।
ਇੰਟਰਵਿਊ ਦੌਰਾਨ ਉਸ ਨੇਆਪਣੀ ‘ਐਮਰਜੈਂਸੀ’ ਫਿਲਮ ਬਾਰੇ ਕਿਹਾ ਕਿ ਇਹ ਫਿਲਮ ਬਹੁਤ ਇਮਾਨਦਾਰੀ ਨਾਲ ਬਣਾਈ ਗਈ ਹੈ। ਇੱਥੇ ਕਿਸੇ ਦਾ ਵਿਰੋਧ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਵੀ ਫਿਲਮ ਪਸੰਦ ਆਵੇਗੀ। ਫਿਲਮ ਦੇਖਣ ਤੋਂ ਬਾਅਦ, ਉਹ ਅੰਦਰੂਨੀ ਤੌਰ ‘ਤੇ ਇਸ ਦੀ ਤਾਰੀਫ ਕਰਨਗੇ, ਪਰ ਪਤਾ ਨਹੀਂ ਬਾਹਰੋਂ ਕੀ ਕਹਿਣਗੇ।
ਕੰਗਨਾ ਦਾ ਕਹਿਣਾ ਇਸ ਫਿਲਮ ਵਿਚ ਕਿਸੇ ਦੀਆ ਵੀ ਧਾਰਮਿਕ ਭਾਵਨਾ ਨੂੰ ਵਿਚ ਨਹੀਂ ਲਿਆਂਦਾ ਗਿਆ।ਇਸ ਲਈ ਇੱਥੇ ਕਿਸੇ ਦਾ ਵਿਰੋਧ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।