Friday, November 15, 2024
HomeNationalਸ਼ਰਧਾਲੂਆਂ ਦੀ ਭਗਦੜ ਕਾਰਣ ਸਿੱਧੇਸ਼ਵਰ ਧਾਮ 'ਚ ਵਿਚ ਵੱਡਾ ਹਾਦਸਾ ਵਾਪਰਿਆ 7...

ਸ਼ਰਧਾਲੂਆਂ ਦੀ ਭਗਦੜ ਕਾਰਣ ਸਿੱਧੇਸ਼ਵਰ ਧਾਮ ‘ਚ ਵਿਚ ਵੱਡਾ ਹਾਦਸਾ ਵਾਪਰਿਆ 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਜਹਾਨਾਬਾਦ (ਹਰਮੀਤ ) : ਬਿਹਾਰ ਦੇ ਜਹਾਨਾਬਾਦ ਦੇ ਚੌਥੇ ਸੋਮਵਾਰ ਨੂੰ ਮਖਦੂਮਪੁਰ ਦੇ ਵਨਾਵਰ ਦੇ ਸਿੱਧੇਸ਼ਵਰ ਮੰਦਰ ਵਿੱਚ ਭਗਦੜ ਮੱਚ ਗਈ। ਸੋਮਵਾਰ ਨੂੰ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋਏ ਸਨ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋਗੀ ਹੈ , ਜ਼ਿਲ੍ਹੇ ਦੇ ਡੀਐਮ ਨੇ ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਸਾਵਣ ਦਾ ਆਖਰੀ ਸੋਮਵਾਰ ਹੋਣ ਕਾਰਨ ਜਹਾਨਾਬਾਦ ਦੇ ਸਿੱਧੇਸ਼ਵਰ ਮੰਦਰ ‘ਚ ਪੂਜਾ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ। ਮੰਦਰ ਵਿੱਚ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਪੁਲਿਸ ਅਨੁਸਾਰ ਇਸ ਮੌਕੇ ਭਗਵਾਨ ਸ਼ਿਵ ਨੂੰ ਜਲਾਭਿਸ਼ੇਕ ਚੜ੍ਹਾਉਣ ਲਈ ਮੰਦਰ ਨੂੰ ਜਾਣ ਵਾਲੇ ਰਸਤੇ ਵਿੱਚ ਪੌੜੀਆਂ ਨੇੜੇ ਅਚਾਨਕ ਭਗਦੜ ਮੱਚ ਗਈ। ਜਿਸ ਵਿੱਚ ਸ਼ਰਧਾਲੂਆਂ ਦੀ ਭੀੜ ਹੇਠਾਂ ਦੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਹਾਨਾਬਾਦ ਸਦਰ ਹਸਪਤਾਲ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਕਈ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਜਹਾਨਾਬਾਦ ਦੀ ਡੀਐਮ ਅਲੰਕ੍ਰਿਤਾ ਪਾਂਡੇ ਨੇ ਦੱਸਿਆ ਕਿ ਜਹਾਨਾਬਾਦ ਜ਼ਿਲ੍ਹੇ ਦੇ ਮਖਦੂਮਪੁਰ ਵਿੱਚ ਬਾਬਾ ਸਿੱਧਨਾਥ ਮੰਦਰ ਵਿੱਚ ਮਚੀ ਭਗਦੜ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਅਸੀਂ ਹਰ ਚੀਜ਼ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਤਾਂ ਐਸਐਚਓ ਦਿਵਾਕਰ ਕੁਮਾਰ ਵਿਸ਼ਵਕਰਮਾ ਨੇ ਦੱਸਿਆ ਕਿ ਡੀਐਮ ਅਤੇ ਐਸਪੀ ਨੇ ਮੌਕੇ ਦਾ ਦੌਰਾ ਕੀਤਾ।

ਜ਼ਿਕਰਯੋਗ ਹੈ ਕਿ ਜਹਾਨਾਬਾਦ ‘ਚ ਹੋਏ ਹਾਦਸੇ ਤੋਂ ਬਾਅਦ ਗੋਪਾਲਗੰਜ ਪ੍ਰਸ਼ਾਸਨ ਨੇ ਸਾਰੇ ਸ਼ਿਵ ਮੰਦਰਾਂ ‘ਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਮੰਦਿਰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਕਤਾਰਾਂ ਵਿੱਚ ਲੱਗ ਕੇ ਜਲਾਭਿਸ਼ੇਕ ਕੀਤਾ ਜਾ ਰਿਹਾ ਹੈ। ਇਤਿਹਾਸਕ ਧਨੇਸ਼ਵਰ ਨਾਥ ਮਹਾਦੇਵ ਅਤੇ ਬਾਬਾ ਬਾਲ ਖੰਡੇਸ਼ਵਰਨਾਥ ਮਹਾਦੇਵ ਮੰਦਰਾਂ ‘ਤੇ ਮੈਜਿਸਟ੍ਰੇਟ ਦੇ ਨਾਲ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments