ਟੋਕੀਓ (ਰਾਘਵ) : ਜਾਪਾਨ ‘ਚ ਵੀਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਦੱਖਣੀ-ਪੱਛਮੀ ਜਾਪਾਨ ‘ਚ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਲੋਕਾਂ ਨੇ ਮਹਿਸੂਸ ਕੀਤੇ। ਭੂਚਾਲ ਦੇ ਨਾਲ ਹੀ ਜਾਪਾਨ ‘ਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਹਾਲਾਂਕਿ ਫਿਲਹਾਲ ਦੇਸ਼ ‘ਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਜਾਂ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਪਾਨੀ ਅਧਿਕਾਰੀਆਂ ਨੇ ਕਿਊਸ਼ੂ ਅਤੇ ਸ਼ਿਕੋਕੂ ਦੇ ਪੱਛਮੀ ਟਾਪੂਆਂ ਦੇ ਪ੍ਰਸ਼ਾਂਤ ਤੱਟ ਲਈ ਇੱਕ ਮੀਟਰ ਉੱਚੀਆਂ ਸੁਨਾਮੀ ਲਹਿਰਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਕਿਊਸ਼ੂ ਦੇ ਮਿਆਜ਼ਾਕੀ ਸੂਬੇ ‘ਚ 20 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠਦੀਆਂ ਦੇਖੀਆਂ ਗਈਆਂ।