ਰਿਆਦ (ਰਾਘਵ): ਮੱਕਾ ਸਥਿਤ ਮੁਸਲਮਾਨਾਂ ਦੀ ਸਾਲਾਨਾ ਤੀਰਥ ਯਾਤਰਾ ਹੱਜ ਦੌਰਾਨ ਭਿਆਨਕ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਅੱਤ ਦੀ ਗਰਮੀ ਕਾਰਨ ਹੁਣ ਤੱਕ ਯਾਤਰਾ ‘ਤੇ ਆਏ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਯਾਤਰਾ ਦੌਰਾਨ ਸਭ ਤੋਂ ਵੱਧ 672 ਮਿਸਰ ਦੇ ਨਾਗਰਿਕਾਂ ਨੇ ਆਪਣੀ ਜਾਨ ਗਵਾਈ ਅਤੇ 25 ਨਾਗਰਿਕ ਲਾਪਤਾ ਹਨ। ਇਸ ਅੱਤ ਦੀ ਗਰਮੀ ਨੇ ਹੱਜ ਯਾਤਰਾ ਵਿਚ ਹਿੱਸਾ ਲੈਣ ਵਾਲੇ ਲਗਭਗ 20 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਇੰਡੋਨੇਸ਼ੀਆ ਸਰਕਾਰ ਦੇ ਅੰਕੜਿਆਂ ਮੁਤਾਬਕ ਯਾਤਰਾ ਦੌਰਾਨ ਉਨ੍ਹਾਂ ਦੇ ਦੇਸ਼ ਦੇ 236 ਨਾਗਰਿਕਾਂ ਦੀ ਵੀ ਮੌਤ ਹੋ ਚੁੱਕੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 98 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਮੌਤਾਂ ਓਹਨਾ ਸ਼ਰਧਾਲੂਆਂ ਦੀ ਹੋਈਆਂ ਹਨ ਜੋ ਅਧਿਕਾਰਤ ਪ੍ਰਣਾਲੀ ਦੇ ਤਹਿਤ ਰਜਿਸਟਰਡ ਨਹੀਂ ਸਨ। ਯੂਨਿਟ ਨੇ ਕਿਹਾ ਕਿ ਅਧਿਕਾਰਤ ਤੌਰ ‘ਤੇ ਰਜਿਸਟਰਡ ਸ਼ਰਧਾਲੂਆਂ ਵਿੱਚ ਪੁਰਾਣੀ ਬਿਮਾਰੀ ਕਾਰਨ 31 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।