ਕਾਂਗਰਸ ਦੇ ਨੇਤਾ ਕੇ ਆਰ ਰਮੇਸ਼ ਕੁਮਾਰ ਅਤੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਨੇ ਸਾਬਕਾ ਸਪੀਕਰ ਕੇਆਰ ਰਮੇਸ਼ ਦੁਆਰਾ ਅਜਿਹੇ ਬੋਲ ਬੋਲੇ , ਜਿਸ ਬਿਆਨ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।
ਕੁਮਾਰ ਨੇ ਅਸੈਂਬਲੀ ਦੇ ਅੰਦਰ ਕਿਹਾ ਕਿ , “ਇੱਕ ਕਹਾਵਤ ਹੈ…ਜਦੋਂ ਬਲਾਤਕਾਰ ਰੋਕਿਆ ਨਾ ਜਾ ਸਕੇ ਤਾਂ ਲੇਟ ਜਾਓ ਅਤੇ ਇਸਦਾ ਅਨੰਦ ਲਓ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਰਮੇਸ਼ ਕੁਮਾਰ ਨੇ ਇਹ ਬਿਆਨ ਸਦਨ ਦੇ ਫਲੋਰ ‘ਤੇ ਦਿੱਤਾ । ਕਾਗੇਰੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਸ ਗੱਲ ਨੂੰ ਹੱਸ ਕੇ ਟਾਲ ਦਿੱਤਾ ।
ਕਾਗੇਰੀ ਨੇ ਹੱਸਦਿਆਂ ਕਿਹਾ, “ਮੈਂ ਅਜਿਹੀ ਸਥਿਤੀ ਵਿਚ ਹਾਂ ਜਿੱਥੇ ਮੈਨੂੰ ਆਨੰਦ ਲੈਂਦੇ ਹੋਏ ਬਸ ‘ਹਾਂ, ਹਾਂ’ ਕਹਿਣਾ ਹੈ। ਮੈਂ ਇਹੀ ਸੋਚਦਾ ਹਾਂ ਕਿ ਮੈਨੂੰ ਸਥਿਤੀ ਨੂੰ ਕਾਬੂ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਕਾਂਗਰਸੀ ਨੇਤਾ ਰਮੇਸ਼ ਕੁਮਾਰ ਇਸ ਉਪਰ ਮਾਫੀ ਵੀ ਮੰਗ ਚੁੱਕੇ ਹਨ।