ਅੰਮ੍ਰਿਤਸਰ (ਸਾਹਿਬ) : ਅੰਮ੍ਰਿਤਸਰ ‘ਚ ਇਕ ਘਰ ‘ਚੋਂ 226 ਵੋਟਰ ਕਾਰਡ ਜ਼ਬਤ ਕੀਤੇ ਗਏ ਹਨ। ਇਹ ਸਾਰੀ ਕਾਰਵਾਈ ਚੋਣ ਕਮਿਸ਼ਨ ਵੱਲੋਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੀਆਂ ਫਲਾਇੰਗ ਟੀਮਾਂ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ। ਪੁਲੀਸ ਨੇ ਚੋਣ ਕਮਿਸ਼ਨ ਦੀ ਸ਼ਿਕਾਇਤ ’ਤੇ ਰਜਿੰਦਰ ਪਾਲ ਪੁੱਤਰ ਅਮਨਦੀਪ ਕੁਮਾਰ ਵਾਸੀ ਜੈਂਤੀਪੁਰ, ਅੰਮ੍ਰਿਤਸਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
- ਐਸਡੀਐਮ ਮਜੀਠਾ ਕਮ ਸਹਾਇਕ ਰਿਟਰਨਿੰਗ ਅਫ਼ਸਰ ਨੇ ਪੁਲੀਸ ਨੂੰ ਦੱਸਿਆ ਕਿ ਜੈਂਤੀਪੁਰ ਵਾਸੀ ਰਜਿੰਦਰ ਪਾਲ ਅਤੇ ਉਸ ਦੇ ਪੁੱਤਰ ਅਮਨਦੀਪ ਕੁਮਾਰ ਦੇ ਘਰੋਂ 226 ਵੋਟਰ ਕਾਰਡ ਜ਼ਬਤ ਕੀਤੇ ਗਏ ਹਨ। ਦਰਅਸਲ ਚੋਣ ਕਮਿਸ਼ਨ ਦੀ ਫਲਾਇੰਗ ਟੀਮ ਨੂੰ ਇਸ ਦੀ ਸੂਚਨਾ ਮਿਲੀ ਸੀ।
- ਜਿਸ ਤੋਂ ਬਾਅਦ ਟੀਮ ਨੇ ਉਸ ਦੇ ਘਰ ਛਾਪਾ ਮਾਰਿਆ। ਤਲਾਸ਼ੀ ਦੌਰਾਨ ਘਰੋਂ ਇਹ ਵੋਟਰ ਕਾਰਡ ਜ਼ਬਤ ਕੀਤੇ ਗਏ। ਫਿਲਹਾਲ ਦੋਵੇਂ ਫਰਾਰ ਹਨ ਅਤੇ ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲੀਸ ਨੇ ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਕੇਸ ਦਰਜ ਕਰ ਲਿਆ ਹੈ।
- ਇਸ ਦੇ ਨਾਲ ਹੀ ਖਡੂਰ ਸਾਹਿਬ ਲੋਕ ਸਭਾ ਅਧੀਨ ਪੈਂਦੇ ਜੰਡਿਆਲਾਗੁਰੂ ਵਿੱਚ ਮਲਟੀ ਹੈਲਥ ਵਰਕਰ ਬਲਬੀਰ ਸਿੰਘ ਨੂੰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦਾ ਸਾਥ ਦੇਣਾ ਔਖਾ ਹੋ ਗਿਆ। ਦਰਅਸਲ ਬਲਬੀਰ ਸਿੰਘ ਪਿੰਡ ਝੰਡ ਵਿੱਚ ਅੰਮ੍ਰਿਤਪਾਲ ਦਾ ਪੋਲਿੰਗ ਏਜੰਟ ਬਣ ਗਿਆ ਸੀ। ਇਸ ਸਬੰਧੀ ਜਦੋਂ ਚੋਣ ਕਮਿਸ਼ਨ ਨੂੰ ਸੂਚਨਾ ਮਿਲੀ ਤਾਂ ਬਲਬੀਰ ਸਿੰਘ ਖ਼ਿਲਾਫ਼ ਥਾਣਾ ਜੰਡਿਆਲਾਗੁਰੂ ਵਿੱਚ ਕੇਸ ਦਰਜ ਕਰ ਲਿਆ ਗਿਆ।