Saturday, November 16, 2024
HomeNationalਦਿੱਲੀ ਦੇ CM ਕੇਜਰੀਵਾਲ ਨੇ ਕੀਤਾ ਤਿਹਾੜ ਜੇਲ੍ਹ 'ਚ ਆਤਮ ਸਮਰਪਣ, ਕੋਰਟ...

ਦਿੱਲੀ ਦੇ CM ਕੇਜਰੀਵਾਲ ਨੇ ਕੀਤਾ ਤਿਹਾੜ ਜੇਲ੍ਹ ‘ਚ ਆਤਮ ਸਮਰਪਣ, ਕੋਰਟ ਨੇ 5 ਜੂਨ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ (ਹਰਮੀਤ): ਦਿੱਲੀ ਦੇ ਮੁੱਖ ਮੰਤਰੀ (CM) ਅਰਵਿੰਦ ਕੇਜਰੀਵਾਲ ਨੇ ਐਤਵਾਰ (2 ਜੂਨ) ਨੂੰ ਸ਼ਾਮ 5 ਵਜੇ ਤਿਹਾੜ ਜੇਲ ‘ਚ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਗਏ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, ‘ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਵਾਪਸ ਆਵਾਂਗਾ। ਮੈਨੂੰ ਨਹੀਂ ਪਤਾ ਕਿ ਉੱਥੇ ਮੇਰੇ ਨਾਲ ਕੀ ਹੋਵੇਗਾ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘2024 ਲੋਕ ਸਭਾ ਚੋਣਾਂ ਲਈ ਐਗਜ਼ਿਟ ਪੋਲ ਕੱਲ੍ਹ ਸਾਹਮਣੇ ਆਏ ਹਨ।ਲਿੱਖ ਕੇ ਲੇਲੋ, ਇਹ ਸਾਰੇ ਐਗਜ਼ਿਟ ਪੋਲ ਫਰਜ਼ੀ ਹਨ। ਇੱਕ ਐਗਜ਼ਿਟ ਪੋਲ ਨੇ ਰਾਜਸਥਾਨ ਵਿੱਚ ਭਾਜਪਾ ਨੂੰ 33 ਸੀਟਾਂ ਦਿੱਤੀਆਂ ਸਨ, ਜਦੋਂ ਕਿ ਉੱਥੇ ਸਿਰਫ਼ 25 ਸੀਟਾਂ ਹਨ। ਅਸਲ ਮੁੱਦਾ ਇਹ ਹੈ ਕਿ ਉਨ੍ਹਾਂ ਨੂੰ ਅਜਿਹਾ ਕਿਉਂ ਕਰਨਾ ਪਿਆ? ਉਨ੍ਹਾਂ ‘ਤੇ ਦਬਾਅ ਜ਼ਰੂਰ ਸੀ।

ਇਸ ਦੇ ਨਾਲ ਹੀ ਆਤਮ ਸਮਰਪਣ ਕਰਨ ਦੇ ਕਰੀਬ 30 ਮਿੰਟ ਬਾਅਦ ਰਾਉਸ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 5 ਜੂਨ ਤੱਕ ਈਡੀ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਏਜੰਸੀ ਨੇ ਕੇਜਰੀਵਾਲ ਦੀ ਹਿਰਾਸਤ ਲਈ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀ ਪੈਂਡਿੰਗ ਸੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅੰਤਰਿਮ ਜ਼ਮਾਨਤ ‘ਤੇ ਸਨ। ਡਿਊਟੀ ਜੱਜ ਸੰਜੀਵ ਅਗਰਵਾਲ ਨੇ ਸੁਣਵਾਈ ਕੀਤੀ ਅਤੇ ਅਰਜ਼ੀ ਨੂੰ ਸਵੀਕਾਰ ਕਰ ਲਿਆ। ਕੇਜਰੀਵਾਲ ਨੂੰ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਬਾਅਦ ਦੁਪਹਿਰ 3:30 ਵਜੇ ਰਾਜਘਾਟ ਪਹੁੰਚੇ। ਇੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਕੇਜਰੀਵਾਲ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੀ ਗਏ। ਇਸ ਤੋਂ ਬਾਅਦ ਉਹ ਪਾਰਟੀ ਦਫ਼ਤਰ ਪੁੱਜੇ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਸ਼ਨੀਵਾਰ (1 ਜੂਨ) ਨੂੰ ਖਤਮ ਹੋ ਗਈ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ 10 ਮਈ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments