Friday, November 15, 2024
HomePoliticsਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚ 3 ਵਜੇ ਤੱਕ ਹੋਈ 46.38%...

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚ 3 ਵਜੇ ਤੱਕ ਹੋਈ 46.38% ਵੋਟਿੰਗ

ਅੰਮ੍ਰਿਤਸਰ (ਮਨਮੀਤ ਕੌਰ)- ਸੱਤਵੇਂ ਗੇੜ ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਇਸ ਸਮੇਂ ਵੋਟਿੰਗ ਚੱਲ ਰਹੀ ਹੈ। ਦੁਪਹਿਰ 3 ਵਜੇ ਤੱਕ, 46.38% ਵੋਟਰਾਂ ਨੇ ਆਪਣੀ ਵੋਟ ਪਾਈ ਹੈ, ਜਿਸ ‘ਚ ਗੁਰਦਾਸਪੁਰ ‘ਚ ਸਭ ਤੋਂ ਵੱਧ 49.10% ਅਤੇ ਅੰਮ੍ਰਿਤਸਰ ‘ਚ ਸਭ ਤੋਂ ਘੱਟ 41.74% ਮਤਦਾਨ ਹੋਇਆ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਫਰੀਦਕੋਟ ‘ਚ ਤੇਜ਼ ਹਵਾਵਾਂ ਕਾਰਨ ਪੋਲਿੰਗ ਬੂਥ ਦੇ ਸ਼ੈੱਡ ਉੱਡ ਗਏ, ਖੁਸ਼ਕਿਸਮਤੀ ਨਾਲ ਉੱਥੇ ਕੰਮ ਕਰ ਰਹੇ ਕਰਮਚਾਰੀ ਬਚ ਗਏ। EVM ਮਸ਼ੀਨਾਂ ‘ਚ ਖਰਾਬੀ ਕਾਰਨ ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ‘ਚ ਵੋਟਿੰਗ ‘ਚ ਦੇਰੀ ਹੋਈ। ‘ਆਪ’ ਉਮੀਦਵਾਰ ਅਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਈਵੀਐਮ ,’ਚ ਤਕਨੀਕੀ ਖ਼ਰਾਬੀ ਕਾਰਨ ਬਠਿੰਡਾ ‘ਚ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।

‘ਆਪ’, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਸਿਆਸੀ ਆਗੂ ਅਤੇ ਉਮੀਦਵਾਰ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਸੰਗਰੂਰ ‘ਚ ਵੋਟ ਪਾਈ, ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਅੰਮ੍ਰਿਤਸਰ ‘ਚ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੋਹਾਲੀ ‘ਚ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ‘ਚ ਵੋਟ ਪਾਈ।

ਇਸ ਤੋਂ ਇਲਾਵਾ ਬਠਿੰਡਾ ‘ਚ ਸ਼ਨੀਵਾਰ ਸ਼ਾਮ 4 ਵਜੇ ਦੇ ਕਰੀਬ ਅਚਾਨਕ ਆਏ ਤੂਫਾਨ ਨਾਲ ਮੌਸਮ ‘ਚ ਬਦਲਾਅ ਆਇਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਾਲਾਂਕਿ ਤੇਜ਼ ਹਵਾਵਾਂ ਨੇ ਵੱਖ-ਵੱਖ ਥਾਵਾਂ ‘ਤੇ ਪਾਰਟੀਆਂ ਵੱਲੋਂ ਲਗਾਏ ਗਏ ਪੋਲਿੰਗ ਟੈਂਟਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments