ਨਵੀਂ ਦਿੱਲੀ (ਸਾਹਿਬ)- ਦਿੱਲੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਟਾਫ ਵਲੋਂ ਸੀਐਮ ਹਾਊਸ ਵਿੱਚ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤੇ ਜਾਣ ਦੀ ਘਟਨਾ ਦੀ ਆਮ ਆਦਮੀ ਪਾਰਟੀ (ਆਪ) ਵਲੋਂ ਪੁਸ਼ਟੀ ਕਰ ਦਿਤੀ ਗਈ ਹੈ।
- ਸੰਜੇ ਸਿੰਘ, ਜੋ ਕਿ ‘ਆਪ’ ਦੇ ਸੰਸਦ ਮੈਂਬਰ ਹਨ, ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਘਟਨਾ 13 ਮਈ ਨੂੰ ਵਾਪਰੀ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਸਵਾਤੀ ਮਾਲੀਵਾਲ ਨੂੰ ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਦੁਰਵਿਵਹਾਰ ਕੀਤਾ। ਮੁੱਖ ਮੰਤਰੀ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ
- ਪੁਲਿਸ ਦੇ ਅਨੁਸਾਰ, ਸੋਮਵਾਰ ਨੂੰ ਸਿਵਲ ਲਾਈਨ ਥਾਣੇ ਸਾਂਸਦ ਮਾਲੀਵਾਲ ਦੀ ਪੇਸ਼ੀ ਹੋਈ ਸੀ। ਪੁਲੀਸ ਨੂੰ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ, ਪਰ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਮੂਹ ਘਟਨਾ ਦਾ ਕੋਈ ਸਪੱਸ਼ਟ ਗਵਾਹ ਨਹੀਂ ਹੈ, ਪਰ ਸਥਿਤੀ ਦੀ ਗੰਭੀਰਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਦੇ ਹਾਈਅਰ ਅਧਿਕਾਰੀਆਂ ਨੇ ਮਾਮਲੇ ਨੂੰ ਅਪਣੇ ਹੱਥ ਵਿੱਚ ਲਿਆ ਹੈ।
- ਸਵਾਤੀ ਮਾਲੀਵਾਲ ਦੇਸ਼ ਅਤੇ ਸਮਾਜ ਲਈ ਆਪਣੀ ਸੇਵਾਵਾਂ ਦੇ ਕਾਰਨ ਜਾਣੀ ਜਾਂਦੀ ਹਨ। ਉਹ ਪਾਰਟੀ ਦੇ ਪੁਰਾਣੇ ਅਤੇ ਸਨਮਾਨਿਤ ਨੇਤਾਵਾਂ ਵਿਚੋਂ ਇਕ ਹਨ। ਇਸ ਘਟਨਾ ਨੇ ਪਾਰਟੀ ਅਤੇ ਉਸਦੇ ਸਮਰਥਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।