ਵਿਰੁਧੁਨਗਰ (ਤਾਮਿਲਨਾਡੂ) (ਸਾਹਿਬ): ਤਾਮਿਲਨਾਡੂ ਦੇ ਸਿਵਾਕਾਸੀ ‘ਚ ਇਕ ਪਟਾਕੇ ਬਣਾਉਣ ਵਾਲੀ ਇਕਾਈ ‘ਚ ਭਿਆਨਕ ਅੱਗ ਲੱਗਣ ਕਾਰਨ 5 ਔਰਤਾਂ ਸਮੇਤ 9 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਇਹ ਘਟਨਾ ਵੀਰਵਾਰ ਨੂੰ ਸੇਂਗਮਾਲਾਪੱਟੀ ਨੇੜੇ ਸ਼ਿਵਕਾਸੀ ‘ਚ ਵਾਪਰੀ।
- ਪੁਲਿਸ ਨੇ ਦੱਸਿਆ ਕਿ ਸੱਤ ਕਮਰੇ ਜਿੱਥੇ ਪਟਾਕਿਆਂ ਦਾ ਸਟਾਕ ਕੀਤਾ ਗਿਆ ਸੀ, ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਘਟਨਾ ਦੇ ਤੁਰੰਤ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜ਼ਖਮੀਆਂ ਨੂੰ ਸਿਵਾਕਾਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ।
- ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਯੂਨਿਟ ਵਿੱਚ ਅੱਗ ਲੱਗੀ ਸੀ, ਉਹ ਲਾਇਸੰਸਸ਼ੁਦਾ ਸੀ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।
- ਮੌਕੇ ‘ਤੇ ਮੌਜੂਦ ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਕੁਝ ਹੀ ਮਿੰਟਾਂ ‘ਚ ਪੂਰੇ ਕੰਪਲੈਕਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ਤੋਂ ਬਾਅਦ ਸਥਾਨਕ ਭਾਈਚਾਰੇ ‘ਚ ਗਹਿਰਾ ਸੋਗ ਹੈ।