ਗੁਜਰਾਤ ਹਾਈ ਕੋਰਟ ਨੇ ਇੱਕ ਪੁਲਿਸ ਅਧਿਕਾਰੀ ਨੂੰ ਜੰਮਕੇ ਫਟਕਾਰ ਲਗਾਈ ਹੈ। ਗੁਨਾਹ ਇਹ ਸੀ ਕਿ ਵਿਚਕਾਰ ਸੁਣਵਾਈ ਦੇ ਪੁਲਿਸ ਅਧਿਕਾਰੀ ਕੋਕਾ ਕੋਲਾ ਪੀ ਰਿਹਾ ਸੀ। ਜਦੋਂ ਜਜ ਦੀ ਨਜ਼ਰ ਪੁਲਿਸ ਅਧਿਕਾਰੀ ‘ਤੇ ਪਈ ਤਾਂ ਉਹ ਤੁਰੰਤ ਜੱਜ ਨੇ ਅਧਿਕਾਰੀ ਦੀ ਕਲਾਸ ਲਗਾ ਦਿੱਤੀ।
ਦੱਸ ਦੇਈਏ ਕਿ ਗੁਜਰਾਤ ਹਾਈ ਕੋਰਟ ਦੁਆਰਾ ਵਰਚੁਅਲ ਸੁਣਵਾਈ ਕੀਤੀ ਜਾ ਰਹੀ ਸੀ। ਉਦੋਂ ਹੀ ਜੱਜ ਨੇ ਦੇਖਿਆ ਕਿ ਇੰਸਪੇਕਟਰ AM ਰਾਠੌਰ ਕੋਕਾ ਕੋਲਾ ਪੀ ਰਹੇ ਹਨ। ਪੁਲਿਸ ਇੰਸਪੇਕਟਰ ਨੇ ਤੁਰੰਤ ਜੰਜਾਂ ਤੋਂ ਮਾਫੀ ਮੰਗੀ ਪਰ ਉਸ ਨੂੰ ਮੁਆਫੀ ਨਹੀਂ ਮਿਲੀ। ਜੱਜ ਨੇ ਪੁਲਿਸ ਅਫ਼ਸਰ ਨੂੰ ਸਜਾ ਦੇ ਤੌਰ ‘ਤੇ ਬਾਰ ਐਸੋਸੀਏਸ਼ਨ ਵਿੱਚ 100 ਕੋਕਾ ਕੋਲਾ ਦੀ ਕੈਨ ਦੇਣ ਦਾ ਹੁਕਮ ਸੁਣਾਇਆ। ਕਿਹਾ ਗਿਆ ਕਿ ਜੇਕਰ ਅਨੁਸ਼ਾਸਨਿਕ ਪ੍ਰਕਿਰਿਆ ਨਹੀਂ ਚਾਹੁੰਦੇ ਤਾਂ ਸ਼ਾਮ ਤੱਕ ਸਾਰੇ ਕੋਕਾ ਕੋਲਾ ਦੀ ਕੈਨ ਮਿਲ ਜਾਣੀ ਚਾਹੀਦੀ ਹੈ।