ਬੈਂਗਲੁਰੂ (ਸਾਹਿਬ)— ਕਰਨਾਟਕ ਦੇ ਬੇਲਾਗਾਵੀ ਸ਼ਹਿਰ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੂੰ ਫੋਟੋਆਂ ਦੇ ਜ਼ਰੀਏ ਬਲੈਕਮੇਲ ਕਰਕੇ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ।
- ਪ੍ਰਾਪਤ ਜਾਣਕਾਰੀ ਅਨੁਸਾਰ 28 ਸਾਲਾ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਇੱਕ ਮੁਸਲਿਮ ਜੋੜੇ ਨੇ ਉਸ ਨੂੰ ਨਾ ਸਿਰਫ਼ ਧਮਕੀਆਂ ਦਿੱਤੀਆਂ ਸਗੋਂ ਬੁਰਕਾ ਪਹਿਨਣ ਅਤੇ ਨਮਾਜ਼ ਅਦਾ ਕਰਨ ਲਈ ਵੀ ਮਜਬੂਰ ਕੀਤਾ। ਸ਼ਿਕਾਇਤ ਮੁਤਾਬਕ ਪੀੜਤਾ ਨੂੰ ਉਸ ਦੀਆਂ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਇਸਲਾਮ ਕਬੂਲ ਕਰਨ ਲਈ ਬਲੈਕਮੇਲ ਕੀਤਾ ਜਾਂਦਾ ਸੀ।
- ਪੀੜਤਾ ਨੇ ਦੱਸਿਆ ਕਿ ਇਸ ਦਬਾਅ ‘ਚ ਉਸ ਨੇ ਕਈ ਵਾਰ ਧਾਰਮਿਕ ਰਸਮਾਂ ਦਾ ਪਾਲਣ ਕੀਤਾ, ਜਿਸ ‘ਚ ਉਹ ਵਿਸ਼ਵਾਸ ਨਹੀਂ ਕਰਦੀ ਸੀ। ਇਸ ਘਟਨਾ ਕਾਰਨ ਉਸ ਦੀ ਮਾਨਸਿਕ ਸਥਿਤੀ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਜਿਹੇ ਅਪਰਾਧਾਂ ਨੂੰ ਲੈ ਕੇ ਸਮਾਜ ਵਿਚ ਡੂੰਘੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਅਤੇ ਧਰਮ ਦੇ ਨਾਂ ‘ਤੇ ਹੋ ਰਹੇ ਜ਼ਬਰ-ਜਨਾਹ ਵਿਰੁੱਧ ਲੋਕਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ।
- ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਜੋੜੇ ਦੀ ਭਾਲ ‘ਚ ਜੁਟੀ ਹੋਈ ਹੈ। ਇਸ ਮਾਮਲੇ ‘ਚ ਜੋੜੇ ਸਮੇਤ 7 ਲੋਕਾਂ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ, ਜਿਨ੍ਹਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।