Friday, November 15, 2024
HomeInternationalਚੋਣ ਨਤੀਜਿਆਂ ਤੋਂ ਪਹਿਲਾਂ ਹੀ ਖੁੱਲ੍ਹਿਆ ਭਾਜਪਾ ਦਾ ਖਾਤਾ, ਸੂਰਤ 'ਚ ਮਿਲੀ...

ਚੋਣ ਨਤੀਜਿਆਂ ਤੋਂ ਪਹਿਲਾਂ ਹੀ ਖੁੱਲ੍ਹਿਆ ਭਾਜਪਾ ਦਾ ਖਾਤਾ, ਸੂਰਤ ‘ਚ ਮਿਲੀ ਨਿਰਵਿਰੋਧ ਜਿੱਤ, ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ

 

ਸੂਰਤ (ਸਾਹਿਬ)— ਲੋਕ ਸਭਾ ਚੋਣਾਂ-2024 ‘ਚ ਭਾਜਪਾ ਨੂੰ ਗੁਜਰਾਤ ਦੇ ਸੂਰਤ ਤੋਂ ਪਹਿਲੀ ਜਿੱਤ ਮਿਲੀ ਹੈ। ਸੋਮਵਾਰ ਨੂੰ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਅਯੋਗ ਪਾਈ ਗਈ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਦੇ ਚੋਣ ਇਤਿਹਾਸ ਵਿੱਚ ਇਹ ਪਹਿਲੀ ਉਦਾਹਰਣ ਹੈ ਜਦੋਂ ਕੋਈ ਉਮੀਦਵਾਰ ਬਿਨਾਂ ਚੋਣ ਲੜੇ ਸੰਸਦ ਵਿੱਚ ਪਹੁੰਚਿਆ ਹੋਵੇ।

 

  1. ਨੀਲੇਸ਼ ਕੁੰਭਾਨੀ ਦੇ ਨਾਮਜ਼ਦਗੀ ਪੱਤਰ ਵਿੱਚ ਗਵਾਹਾਂ ਬਾਰੇ ਜਾਣਕਾਰੀ ਵਿੱਚ ਤਰੁੱਟੀਆਂ ਪਾਈਆਂ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ। ਇਸ ਸੀਟ ‘ਤੇ ਕੁੱਲ 10 ਉਮੀਦਵਾਰਾਂ ‘ਚੋਂ 7 ਆਜ਼ਾਦ ਉਮੀਦਵਾਰਾਂ ਨੇ ਵੀ ਆਪਣੇ ਨਾਮ ਵਾਪਸ ਲੈ ਲਏ ਅਤੇ ਬਸਪਾ ਉਮੀਦਵਾਰ ਪਿਆਰੇ ਲਾਲ ਭਾਰਤੀ ਨੇ ਵੀ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ।
  2. ਇਸ ਦੇ ਨਾਲ ਹੀ ਕਾਂਗਰਸ ਨੇ ਇਸ ਫੈਸਲੇ ਖਿਲਾਫ ਕਾਨੂੰਨੀ ਲੜਾਈ ਦੀ ਧਮਕੀ ਦਿੱਤੀ ਹੈ। ਗੁਜਰਾਤ ਕਾਂਗਰਸ ਦੇ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਮੁਤਾਬਕ ਉਨ੍ਹਾਂ ਦੀ ਕਾਨੂੰਨੀ ਟੀਮ ਸਾਰੇ ਪਹਿਲੂਆਂ ਦੀ ਸਮੀਖਿਆ ਕਰ ਰਹੀ ਹੈ ਅਤੇ ਉਹ ਫੈਸਲਾ ਕਰ ਰਹੀ ਹੈ ਕਿ ਪਹਿਲਾਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇ ਜਾਂ ਸਿੱਧੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇ।
RELATED ARTICLES

LEAVE A REPLY

Please enter your comment!
Please enter your name here

Most Popular

Recent Comments