ਕੋਲਕਾਤਾ (ਸਾਹਿਬ) – ਪੱਛਮੀ ਬੰਗਾਲ ‘ਚ ਲੋਕ ਸਭਾ 2024 ਦੇ ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ ਤਿੰਨ ਪ੍ਰਮੁੱਖ ਹਲਕਿਆਂ ਕੂਚ ਬਿਹਾਰ, ਅਲੀਪੁਰਦੁਆਰ ਅਤੇ ਜਲਪਾਈਗੁੜੀ ‘ਚ ਵੋਟਿੰਗ ਹੋਈ।
- ਦੱਸ ਦੇਈਏ ਕਿ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਭਾਰਤੀਯ ਜਨਤਾ ਪਾਰਟੀ (BJP) ਅਤੇ ਤ੍ਰਿਣਮੂਲ ਕਾਂਗਰਸ (TMC) ਨੇ ਚੋਣ ਕਮਿਸ਼ਨਰ ਕੋਲ ਇੱਕ-ਦੂਜੇ ਖ਼ਿਲਾਫ਼ ਹਿੰਸਾ ਦੀਆਂ ਕਈ ਸ਼ਿਕਾਇਤਾਂ ਦਰਜ ਕਰਵਾਈਆਂ। BJP ਸਮਰਥਕਾਂ ਦੇ ਘਰਾਂ ‘ਚ ਭੰਨਤੋੜ ਕੀਤੀ ਗਈ, ਜਿਸ ਕਾਰਨ BJP ਸਮਰਥਕਾਂ ਨੇ TMV ‘ਤੇ ਹਮਲੇ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਨੇ ਹਮਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
- TMC ਨੇਤਾਵਾਂ ਨੇ ਭਾਜਪਾ ‘ਤੇ ਦੋਸ਼ ਲਗਾਇਆ, ਬਾਰੋਕੋਡਲੀ ਗ੍ਰਾਮ ਪੰਚਾਇਤ AITC ਨੇਤਾਵਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਬੂਥ ਪ੍ਰਧਾਨ ਦੀ ਅਗਵਾਈ ਵਿੱਚ ਭਾਜਪਾ ਦੇ ਗੁੰਡਿਆਂ ਨੇ ਸਵੇਰੇ ਪੋਲਿੰਗ ਬੂਥ 226 ਅਤੇ 227 ‘ਤੇ ਪਹੁੰਚਣ ਤੋਂ ਪਹਿਲਾਂ TMC ‘ਤੇ ਹਿੰਸਾ ਕੀਤੀ। BJP ‘ਤੇ ਦੋਸ਼ ਲਗਾਉਂਦੇ ਹੋਏ ਟੀਐਮਸੀ ਨੇ ਕਿਹਾ ਕਿ ਜਨਤਾ ਦੇ ਸਮਰਥਨ ਦੀ ਕਮੀ ਤੋਂ ਪਰੇਸ਼ਾਨ ਹੋ ਕੇ, ਭਾਜਪਾ ਨੇ ਹੁਣ ਹਿੰਸਾ ਦਾ ਸਹਾਰਾ ਲੈਣ ਅਤੇ ਸਾਡੇ ਲੋਕਤੰਤਰ ਨੂੰ ਤਬਾਹ ਕਰਨ ਦਾ ਫੈਸਲਾ ਕੀਤਾ ਹੈ।
- ਟੀਐਮਸੀ ਨੇ ਦੋਸ਼ ਲਾਇਆ ਕਿ ਸਾਡੇ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਬੇਗਰਕਾਟਾ, ਬਲਾਕ ਨੰ:-226 ਦੇ ਲੋਕਾਂ ਨੂੰ ਗੁੰਡਿਆਂ ਦੁਆਰਾ ਤੰਗ ਕੀਤਾ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ। ਟੀਐਮਸੀ ਨੇ ਦੋਸ਼ ਲਾਇਆ ਕਿ ਮਹਿਲਾ ਗ੍ਰਾਮ ਪੰਚਾਇਤ ਮੈਂਬਰ ਨੂੰ ਭਾਜਪਾ ਦੇ ਗੁੰਡਿਆਂ ਨੇ ਵੋਟ ਪਾਉਣ ਤੋਂ ਰੋਕਣ ਲਈ ਪ੍ਰੇਸ਼ਾਨ ਕੀਤਾ। ਇਹ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ, ਚੋਣ ਕਮਿਸ਼ਨਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ।