Friday, November 15, 2024
HomePoliticsincreased in Bengalਲੋਕ ਸਭਾ ਚੋਣਾਂ 2024: ਪਹਿਲੇ ਪੜਾਅ 102 ਸੀਟਾਂ ’ਤੇ ਵੋਟਿੰਗ ਮੁਕੰਮਲ, ਰਾਜਸਥਾਨ-MP...

ਲੋਕ ਸਭਾ ਚੋਣਾਂ 2024: ਪਹਿਲੇ ਪੜਾਅ 102 ਸੀਟਾਂ ’ਤੇ ਵੋਟਿੰਗ ਮੁਕੰਮਲ, ਰਾਜਸਥਾਨ-MP ‘ਚ ਵੋਟਿੰਗ ਫੀ ਸਦੀ ਘਟੀ, ਬੰਗਾਲ ‘ਚ ਵਧੀ

 

ਨਵੀਂ ਦਿੱਲੀ (ਸਾਹਿਬ)- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਸ਼ੁਕਰਵਾਰ ਸ਼ਾਮ 7 ਵਜੇ ਤਕ ਕਰੀਬ 60.3 ਫੀ ਸਦੀ ਵੋਟਿੰਗ ਹੋਈ। ਬਿਹਾਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ, ਵੋਟਰ ਆਪਣੀ ਵੋਟ ਪਾਉਣ ਲਈ ਮੁਕਾਬਲਤਨ ਘੱਟ ਆਏ। ਜਦਕਿ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ।ਓਥੇ ਹੀ ਲੋਕ ਸਭਾ ਚੋਣਾਂ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ’ਚ ਵੀ ਸ਼ੁਕਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੀ ਵੋਟਾਂ ਪਈਆਂ।

 

  1. ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਵੋਟਿੰਗ ਦਾ ਅੰਕੜਾ ਅਜੇ ਸਿਰਫ਼ ਅੰਦਾਜ਼ੇ ’ਤੇ ਅਧਾਰਤ ਹੈ ਅਤੇ ਵੋਟਿੰਗ ਸ਼ਾਂਤਮਈ ਅਤੇ ਬੇਰੋਕ ਤਰੀਕੇ ਨਾਲ ਹੋਈ। ਕਮਿਸ਼ਨ ਨੇ ਕਿਹਾ, ‘‘ਇਹ ਅੰਕੜੇ ਵੋਟਿੰਗ ਖਤਮ ਹੋਣ ਤੋਂ ਬਾਅਦ ਜਾਰੀ ਕੀਤੇ ਗਏ, ਜਦਕਿ ਸ਼ਾਮ 6 ਵਜੇ ਤਕ ਕਤਾਰਾਂ ’ਚ ਖੜ੍ਹੇ ਲੋਕਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿਤੀ ਗਈ।’’ ਕਮਿਸ਼ਨ ਨੇ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਰੀਪੋਰਟ ਮਿਲਣ ਤੋਂ ਬਾਅਦ ਵੋਟਿੰਗ ਫ਼ੀ ਸਦੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਕਈ ਹਲਕਿਆਂ ’ਚ ਵੋਟਿੰਗ ਸ਼ਾਮ 6 ਵਜੇ ਤਕ ਹੋਣੀ ਸੀ। ਅੰਤਿਮ ਅੰਕੜੇ ਸਨਿਚਰਵਾਰ ਨੂੰ ਫਾਰਮ 17ਏ ਦੀ ਪੜਤਾਲ ਤੋਂ ਬਾਅਦ ਪਤਾ ਲੱਗਣਗੇ।’
  2. ਬਿਹਾਰ ‘ਚ ਪਹਿਲੇ ਪੜਾਅ ‘ਚ ਲੋਕ ਸਭਾ ਦੀਆਂ ਚਾਰ ਸੀਟਾਂ ‘ਤੇ ਸਿਰਫ 46.32 ਫੀਸਦੀ ਵੋਟਿੰਗ ਹੋਈ। ਰਾਜਸਥਾਨ ਦੀਆਂ 12 ਲੋਕ ਸਭਾ ਸੀਟਾਂ ‘ਤੇ 50.27% ਵੋਟਿੰਗ ਹੋਈ। ਯੂਪੀ ਦੀਆਂ ਅੱਠ ਲੋਕ ਸਭਾ ਸੀਟਾਂ ‘ਤੇ 57.54% ਵੋਟਰਾਂ ਨੇ ਵੋਟ ਪਾਈ। ਤਾਮਿਲਨਾਡੂ ਦੀਆਂ ਸਾਰੀਆਂ 39 ਲੋਕ ਸਭਾ ਸੀਟਾਂ ‘ਤੇ 62.02% ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉੱਤਰਾਖੰਡ ਦੀਆਂ ਸਾਰੀਆਂ ਪੰਜ ਲੋਕ ਸਭਾ ਸੀਟਾਂ ‘ਤੇ 53.56% ਵੋਟਿੰਗ ਹੋਈ। ਪੱਛਮੀ ਬੰਗਾਲ ਦੀਆਂ ਤਿੰਨ ਲੋਕ ਸਭਾ ਸੀਟਾਂ ‘ਤੇ ਸਭ ਤੋਂ ਵੱਧ 77.57% ਵੋਟਿੰਗ ਹੋਈ।
  3. ਮੱਧ ਪ੍ਰਦੇਸ਼ ਦੀਆਂ ਛੇ ਲੋਕ ਸਭਾ ਸੀਟਾਂ ‘ਤੇ 63.25% ਵੋਟਰਾਂ ਨੇ ਆਪਣੀ ਵੋਟ ਪਾਈ। ਮਹਾਰਾਸ਼ਟਰ ਦੀਆਂ ਪੰਜ ਲੋਕ ਸਭਾ ਸੀਟਾਂ ‘ਤੇ 54.85% ਵੋਟਿੰਗ ਹੋਈ। ਹਿੰਸਾ ਪ੍ਰਭਾਵਿਤ ਰਾਜ ਮਨੀਪੁਰ ਦੀਆਂ ਦੋ ਲੋਕ ਸਭਾ ਸੀਟਾਂ ‘ਤੇ 67.66% ਵੋਟਿੰਗ ਹੋਈ। ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਦੀ ਇੱਕ ਸੀਟ ‘ਤੇ ਹੋਈਆਂ ਚੋਣਾਂ ਲਈ 56.87% ਵੋਟਿੰਗ ਹੋਈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼ ਦੀਆਂ ਸਾਰੀਆਂ ਦੋ ਲੋਕ ਸਭਾ ਸੀਟਾਂ ‘ਤੇ 63.44% ਵੋਟਿੰਗ ਹੋਈ।
  4. ਅਸਾਮ ਦੀਆਂ ਪੰਜ ਲੋਕ ਸਭਾ ਸੀਟਾਂ ‘ਤੇ 70.77% ਵੋਟਿੰਗ ਹੋਈ। ਛੱਤੀਸਗੜ੍ਹ ਦੀ ਇਕਲੌਤੀ ਲੋਕ ਸਭਾ ਸੀਟ ‘ਤੇ 63.41% ਵੋਟਿੰਗ ਹੋਈ। : ਜੰਮੂ-ਕਸ਼ਮੀਰ ਦੀ ਊਧਮਪੁਰ ਲੋਕ ਸਭਾ ਸੀਟ ‘ਤੇ 65.08% ਵੋਟਿੰਗ ਹੋਈ। ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਵਿੱਚ 59.02% ਵੋਟਿੰਗ ਹੋਈ। ਮੇਘਾਲਿਆ ਦੀਆਂ ਸਾਰੀਆਂ ਦੋ ਲੋਕ ਸਭਾ ਸੀਟਾਂ ‘ਤੇ ਪਹਿਲੇ ਪੜਾਅ ‘ਚ 69.91% ਵੋਟਿੰਗ ਹੋਈ।
  5. ਲੋਕ ਸਭਾ ਸੀਟ ਮਿਜ਼ੋਰਮ ਲਈ ਚੋਣਾਂ ਦੇ ਪਹਿਲੇ ਪੜਾਅ ਵਿੱਚ 52.73% ਵੋਟਿੰਗ ਹੋਈ। ਨਾਗਾਲੈਂਡ ਲੋਕ ਸਭਾ ਸੀਟ ‘ਤੇ ਪਹਿਲੇ ਪੜਾਅ ‘ਚ 55.79 ਫੀਸਦੀ ਵੋਟਿੰਗ ਹੋਈ। ਲੋਕ ਸਭਾ ਸੀਟ ਸਿੱਕਮ ‘ਤੇ 68.06% ਵੋਟਰਾਂ ਨੇ ਆਪਣੀ ਵੋਟ ਪਾਈ। ਲੋਕ ਸਭਾ ਸੀਟ ਪੁਡੂਚੇਰੀ ‘ਚ 72.84 ਫੀਸਦੀ ਵੋਟਿੰਗ ਹੋਈ। ਜਦਕਿ ਤ੍ਰਿਪੁਰਾ ਪੱਛਮੀ ਲੋਕ ਸਭਾ ਸੀਟ ‘ਤੇ 76.10% ਵੋਟਿੰਗ ਹੋਈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments